9ਇਸੇ ਤਰ੍ਹਾਂ ਮੈਂ ਚਾਹੁੰਦਾ ਹਾਂ ਕਿ ਔਰਤਾਂ ਸੱਭਿਅਤਾ ਨਾਲ ਅਤੇ ਮਰਯਾਦਾ ਵਿੱਚ ਆਪਣੇ ਆਪ ਨੂੰ ਸੋਹਣੀ ਪੁਸ਼ਾਕ ਨਾਲ ਸੁਆਰਨ, ਨਾ ਕਿ ਸਿਰਫ ਵਾਲਾਂ ਦੀ ਸਜਾਵਟ ਅਤੇ ਸੋਨੇ ਜਾਂ ਮੋਤੀਆਂ ਜਾਂ ਮਹਿੰਗੇ ਕੱਪੜਿਆਂ ਨਾਲ,
10ਸਗੋਂ ਚੰਗੇ ਕੰਮਾਂ ਨਾਲ, ਕਿਉਂਕਿ ਉਹਨਾਂ ਔਰਤਾਂ ਨੂੰ ਇਹ ਫੱਬਦਾ ਹੈ ਜੋ ਪਰਮੇਸ਼ਵਰ ਦੀ ਭਗਤੀ ਕਰਨ ਦਾ ਦਾਅਵਾ ਕਰਦੀਆਂ ਹਨ।
11ਇੱਕ ਔਰਤ ਨੂੰ ਚੁੱਪ ਰਹਿ ਕੇ ਅਤੇ ਪੂਰੀ ਅਧੀਨਗੀ ਵਿੱਚ ਸਿੱਖਣਾ ਚਾਹੀਦਾ ਹੈ।
12ਮੈਂ ਔਰਤ ਨੂੰ ਸਿੱਖਿਆ ਦੇਣ ਜਾਂ ਆਦਮੀ ਉੱਤੇ ਹੁਕਮ ਚਲਾਉਣ ਦੀ ਇਜਾਜ਼ਤ ਨਹੀਂ ਦਿੰਦਾ ਸਗੋਂ ਉਹ ਅਰਾਧਨਾ ਵਿੱਚ ਚੁੱਪ ਰਹੇ।
13ਕਿਉਂਕਿ ਪਹਿਲਾਂ ਆਦਮ ਨੂੰ ਬਣਾਇਆ ਗਿਆ, ਫਿਰ ਹੱਵਾਹ ਨੂੰ।