11ਇੱਕ ਔਰਤ ਨੂੰ ਚੁੱਪ ਰਹਿ ਕੇ ਅਤੇ ਪੂਰੀ ਅਧੀਨਗੀ ਵਿੱਚ ਸਿੱਖਣਾ ਚਾਹੀਦਾ ਹੈ।
12ਮੈਂ ਔਰਤ ਨੂੰ ਸਿੱਖਿਆ ਦੇਣ ਜਾਂ ਆਦਮੀ ਉੱਤੇ ਹੁਕਮ ਚਲਾਉਣ ਦੀ ਇਜਾਜ਼ਤ ਨਹੀਂ ਦਿੰਦਾ ਸਗੋਂ ਉਹ ਅਰਾਧਨਾ ਵਿੱਚ ਚੁੱਪ ਰਹੇ।
13ਕਿਉਂਕਿ ਪਹਿਲਾਂ ਆਦਮ ਨੂੰ ਬਣਾਇਆ ਗਿਆ, ਫਿਰ ਹੱਵਾਹ ਨੂੰ।
14ਅਤੇ ਆਦਮ ਨੇ ਧੋਖਾ ਨਹੀਂ ਖਾਧਾ ਬਲਕਿ ਔਰਤ ਸ਼ੈਤਾਨ ਦੁਆਰਾ ਧੋਖਾ ਖਾ ਕੇ ਅਪਰਾਧ ਵਿੱਚ ਪੈ ਗਈ।
15ਤਾਂ ਵੀ ਔਰਤ ਬੱਚੇ ਪੈਦਾ ਕਰਨ ਦੁਆਰਾ ਬਚਾਈ ਜਾਵੇਗੀ ਜੇ ਉਹ ਵਿਸ਼ਵਾਸ, ਪਿਆਰ ਅਤੇ ਪਵਿੱਤਰਤਾਈ ਵਿੱਚ ਬਣੀ ਰਹੇ।