1 ਤਿਮੋਥਿਉਸ 3

ਹੁਣ ਨਿਗਾਹਬਾਨ ਬਦਨਾਮੀ ਤੋਂ ਉੱਚਾ ਹੋਣਾ ਚਾਹੀਦਾ ਹੈ, ਆਪਣੀ ਪਤਨੀ ਪ੍ਰਤੀ ਵਫ਼ਾਦਾਰ, ਸੁਸ਼ੀਲ, ਸਵੈ-ਕਾਬੂ, ਸਤਿਕਾਰਯੋਗ, ਪਰਾਹੁਣਚਾਰ, ਸਿਖਾਉਣ ਦੇ ਯੋਗ,

1 Timothy 3:2 (UKJV) A bishop then must be blameless, the husband of one wife, vigilant, sober, of good behaviour, given to hospitality, able to teach;

1ਇਹ ਇੱਕ ਭਰੋਸੇਯੋਗ ਗੱਲ ਹੈ: ਜਿਹੜਾ ਵੀ ਵਿਅਕਤੀ ਨਿਗਾਹਬਾਨ ਬਣਨ ਦੀ ਇੱਛਾ ਰੱਖਦਾ ਹੈ ਉਹ ਇੱਕ ਨੇਕ ਕੰਮ ਦੀ ਇੱਛਾ ਰੱਖਦਾ ਹੈ।

2ਹੁਣ ਨਿਗਾਹਬਾਨ ਬਦਨਾਮੀ ਤੋਂ ਉੱਚਾ ਹੋਣਾ ਚਾਹੀਦਾ ਹੈ, ਆਪਣੀ ਪਤਨੀ ਪ੍ਰਤੀ ਵਫ਼ਾਦਾਰ, ਸੁਸ਼ੀਲ, ਸਵੈ-ਕਾਬੂ, ਸਤਿਕਾਰਯੋਗ, ਪਰਾਹੁਣਚਾਰ, ਸਿਖਾਉਣ ਦੇ ਯੋਗ,

3ਨਾ ਸ਼ਰਾਬੀ, ਨਾ ਹਿੰਸਕ, ਸਗੋਂ ਕੋਮਲ ਸੁਭਾਉ ਹੋਵੇ, ਨਾ ਝਗੜਾਲੂ, ਨਾ ਪੈਸੇ ਦਾ ਪ੍ਰੇਮੀ।

4ਉਹ ਆਪਣੇ ਘਰ ਦਾ ਚੰਗੀ ਤਰ੍ਹਾਂ ਪ੍ਰਬੰਧ ਕਰਨ ਵਾਲਾ ਹੋਵੇ ਅਤੇ ਉਸ ਨੂੰ ਇਹ ਵੇਖਣਾ ਚਾਹੀਦਾ ਹੈ ਕਿ ਉਸ ਦੇ ਬੱਚੇ ਉਸ ਦੀ ਪਾਲਣਾ ਕਰਦੇ ਹਨ, ਅਤੇ ਉਸ ਨੂੰ ਅਜਿਹਾ ਕੰਮ ਪੂਰੇ ਸਤਿਕਾਰ ਦੇ ਯੋਗ ਹੋਣਾ ਚਾਹੀਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.