1ਪਵਿੱਤਰ ਆਤਮਾ ਸਪੱਸ਼ਟ ਤੌਰ ਤੇ ਕਹਿੰਦਾ ਹੈ ਕਿ ਆਉਣ ਵਾਲਿਆਂ ਸਮਿਆਂ ਵਿੱਚ ਕੁਝ ਲੋਕ ਵਿਸ਼ਵਾਸ ਤੋਂ ਮੁੜ ਜਾਣਗੇ ਅਤੇ ਧੋਖਾ ਦੇਣ ਵਾਲੀਆਂ ਆਤਮਾਵਾਂ ਅਤੇ ਭੂਤਾਂ ਦੁਆਰਾ ਦਿੱਤੀ ਗਈ ਸਿੱਖਿਆ ਵੱਲ ਚਿੱਤ ਲਾਉਂਣਗੇ।
2ਅਜਿਹੀਆਂ ਸਿੱਖਿਆਵਾਂ ਝੂਠੇ ਪਖੰਡੀਆਂ ਦੇ ਦੁਆਰਾ ਆਉਂਦੀਆਂ ਹਨ ਜਿਨ੍ਹਾਂ ਦੇ ਜ਼ਮੀਰ ਨੂੰ ਗਰਮ ਲੋਹੇ ਨਾਲ ਦਾਗਿਆ ਗਿਆ ਹੋਵੇ।
3ਉਹ ਲੋਕਾਂ ਨੂੰ ਵਿਆਹ ਕਰਾਉਣ ਤੋਂ ਰੋਕਦੇ ਹਨ ਅਤੇ ਉਹਨਾਂ ਨੂੰ ਖਾਣ-ਪੀਣ ਦੀਆਂ ਚੀਜ਼ਾਂ ਤੋਂ ਪਰਹੇਜ਼ ਕਰਨ ਲਈ ਆਖਦੇ ਹਨ, ਜਿਨ੍ਹਾਂ ਨੂੰ ਪਰਮੇਸ਼ਵਰ ਨੇ ਵਿਸ਼ਵਾਸੀਆਂ ਅਤੇ ਸੱਚ ਨੂੰ ਜਾਨਣ ਵਾਲਿਆਂ ਦੀ ਭਲਾਈ ਲਈ ਬਣਾਇਆ ਹੈ ਤਾਂ ਜੋ ਉਹ ਧੰਨਵਾਦ ਦੇ ਨਾਲ ਖਾ ਸਕਣ।