8ਸਰੀਰਕ ਸਾਧਨਾਂ ਤੋਂ ਲਾਭ ਥੋੜ੍ਹਾ ਹੈ, ਪਰ ਪਰਮੇਸ਼ਵਰ ਦੀ ਭਗਤੀ ਸਭਨਾਂ ਗੱਲਾਂ ਲਈ ਲਾਭਦਾਇਕ ਹੈ, ਕਿਉਂਕਿ ਇਹ ਹੁਣ ਦੇ ਜੀਵਨ ਅਤੇ ਆਉਣ ਵਾਲੇ ਜੀਵਨ ਦੋਨਾਂ ਦਾ ਵਾਅਦਾ ਉਹ ਦੇ ਨਾਲ ਹੈ।
9ਇਹ ਬਚਨ ਸੱਚ ਹੈ ਅਤੇ ਪੂਰੀ ਤਰ੍ਹਾਂ ਮੰਨਣ ਦੇ ਯੋਗ ਹੈ।
10ਇਸ ਲਈ ਅਸੀਂ ਮਿਹਨਤ ਅਤੇ ਯਤਨ ਕਰਦੇ ਹਾਂ, ਕਿਉਂਕਿ ਅਸੀਂ ਜੀਵਤ ਪਰਮੇਸ਼ਵਰ ਉੱਤੇ ਆਪਣੀ ਉਮੀਦ ਰੱਖੀ ਹੈ, ਜੋ ਸਾਰੇ ਲੋਕਾਂ ਦਾ ਮੁਕਤੀਦਾਤਾ ਹੈ ਖ਼ਾਸ ਕਰਕੇ ਉਹਨਾਂ ਲਈ ਜੋ ਵਿਸ਼ਵਾਸ ਕਰਦੇ ਹਨ।
11ਇਨ੍ਹਾਂ ਗੱਲਾਂ ਦਾ ਹੁਕਮ ਕਰ ਅਤੇ ਸਿਖਾ।
12ਕੋਈ ਤੇਰੀ ਜੁਆਨੀ ਨੂੰ ਤੁੱਛ ਨਾ ਜਾਣੇ ਸਗੋਂ ਤੂੰ ਵਿਸ਼ਵਾਸੀਆਂ ਲਈ ਬੋਲਣ ਵਿੱਚ, ਵਿਹਾਰ ਵਿੱਚ, ਪਿਆਰ ਵਿੱਚ, ਵਿਸ਼ਵਾਸ ਵਿੱਚ ਅਤੇ ਪਵਿੱਤਰਤਾਈ ਵਿੱਚ ਇੱਕ ਉਦਾਹਰਣ ਬਣ।