1 ਤਿਮੋਥਿਉਸ 4

ਸਰੀਰਕ ਸਾਧਨਾਂ ਤੋਂ ਲਾਭ ਥੋੜ੍ਹਾ ਹੈ, ਪਰ ਪਰਮੇਸ਼ਵਰ ਦੀ ਭਗਤੀ ਸਭਨਾਂ ਗੱਲਾਂ ਲਈ ਲਾਭਦਾਇਕ ਹੈ, ਕਿਉਂਕਿ ਇਹ ਹੁਣ ਦੇ ਜੀਵਨ ਅਤੇ ਆਉਣ ਵਾਲੇ ਜੀਵਨ ਦੋਨਾਂ ਦਾ ਵਾਅਦਾ ਉਹ ਦੇ ਨਾਲ ਹੈ।

1 Timothy 4:8 (UKJV) For bodily exercise profits little: but godliness is profitable unto all things, having promise of the life that now is, and of that which is to come.

6ਜੇ ਤੂੰ ਇਹਨਾਂ ਗੱਲਾਂ ਬਾਰੇ ਭੈਣਾਂ-ਭਰਾਵਾਂ ਨੂੰ ਸਿਖਾਵੇ, ਤਾਂ ਤੂੰ ਮਸੀਹ ਯਿਸ਼ੂ ਦਾ ਚੰਗਾ ਸੇਵਕ ਬਣੇਗਾ, ਜਿਹੜੀਆਂ ਵਿਸ਼ਵਾਸ ਦੀਆਂ ਸੱਚੀਆਂ ਅਤੇ ਚੰਗੀਆਂ ਸਿੱਖਿਆਵਾਂ ਦੇ ਨਾਲ ਪੋਸ਼ਿਤ ਹਨ, ਜਿਸ ਦੀ ਤੂੰ ਪਾਲਣਾ ਵੀ ਕਰਦਾ ਆਇਆ ਹੈ।

7ਮਨਘੜਤ ਕਥਾਵਾਂ ਅਤੇ ਪੁਰਾਣੀਆਂ ਬੁੱਢੀਆਂ ਦੀਆਂ ਕਹਾਣੀਆਂ ਨਾਲ ਕੁਝ ਵਾਸਤਾ ਨਾ ਰੱਖਣਾ; ਇਸ ਦੀ ਬਜਾਏ, ਆਪਣੇ ਆਪ ਨੂੰ ਪਰਮੇਸ਼ਵਰ ਦੀ ਭਗਤੀ ਲਈ ਤਿਆਰ ਕਰ।

8ਸਰੀਰਕ ਸਾਧਨਾਂ ਤੋਂ ਲਾਭ ਥੋੜ੍ਹਾ ਹੈ, ਪਰ ਪਰਮੇਸ਼ਵਰ ਦੀ ਭਗਤੀ ਸਭਨਾਂ ਗੱਲਾਂ ਲਈ ਲਾਭਦਾਇਕ ਹੈ, ਕਿਉਂਕਿ ਇਹ ਹੁਣ ਦੇ ਜੀਵਨ ਅਤੇ ਆਉਣ ਵਾਲੇ ਜੀਵਨ ਦੋਨਾਂ ਦਾ ਵਾਅਦਾ ਉਹ ਦੇ ਨਾਲ ਹੈ।

9ਇਹ ਬਚਨ ਸੱਚ ਹੈ ਅਤੇ ਪੂਰੀ ਤਰ੍ਹਾਂ ਮੰਨਣ ਦੇ ਯੋਗ ਹੈ।

10ਇਸ ਲਈ ਅਸੀਂ ਮਿਹਨਤ ਅਤੇ ਯਤਨ ਕਰਦੇ ਹਾਂ, ਕਿਉਂਕਿ ਅਸੀਂ ਜੀਵਤ ਪਰਮੇਸ਼ਵਰ ਉੱਤੇ ਆਪਣੀ ਉਮੀਦ ਰੱਖੀ ਹੈ, ਜੋ ਸਾਰੇ ਲੋਕਾਂ ਦਾ ਮੁਕਤੀਦਾਤਾ ਹੈ ਖ਼ਾਸ ਕਰਕੇ ਉਹਨਾਂ ਲਈ ਜੋ ਵਿਸ਼ਵਾਸ ਕਰਦੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.