1 ਤਿਮੋਥਿਉਸ 4

ਜੇ ਤੂੰ ਇਹਨਾਂ ਗੱਲਾਂ ਬਾਰੇ ਭੈਣਾਂ-ਭਰਾਵਾਂ ਨੂੰ ਸਿਖਾਵੇ, ਤਾਂ ਤੂੰ ਮਸੀਹ ਯਿਸ਼ੂ ਦਾ ਚੰਗਾ ਸੇਵਕ ਬਣੇਗਾ, ਜਿਹੜੀਆਂ ਵਿਸ਼ਵਾਸ ਦੀਆਂ ਸੱਚੀਆਂ ਅਤੇ ਚੰਗੀਆਂ ਸਿੱਖਿਆਵਾਂ ਦੇ ਨਾਲ ਪੋਸ਼ਿਤ ਹਨ, ਜਿਸ ਦੀ ਤੂੰ ਪਾਲਣਾ ਵੀ ਕਰਦਾ ਆਇਆ ਹੈ।

1 Timothy 4:6 (UKJV) If you put the brethren in remembrance of these things, you shall be a good minister of Jesus Christ, nourished up in the words of faith and of good doctrine, unto which you have attained.

4ਕਿਉਂਕਿ ਜਿਹੜੀ ਚੀਜ਼ ਪਰਮੇਸ਼ਵਰ ਦੁਆਰਾ ਬਣਾਈ ਗਈ ਹੈ ਉਹ ਚੰਗੀ ਹੈ ਅਤੇ ਕੁਝ ਵੀ ਰੱਦ ਨਹੀਂ ਕੀਤਾ ਜਾ ਸਕਦਾ ਜੇ ਉਹ ਧੰਨਵਾਦ ਨਾਲ ਪ੍ਰਾਪਤ ਕੀਤੀ ਜਾਵੇ।

5ਕਿਉਂਕਿ ਇਹ ਪਰਮੇਸ਼ਵਰ ਦੇ ਬਚਨ ਅਤੇ ਪ੍ਰਾਰਥਨਾ ਦੁਆਰਾ ਪਵਿੱਤਰ ਹੋ ਜਾਂਦੀ ਹੈ।

6ਜੇ ਤੂੰ ਇਹਨਾਂ ਗੱਲਾਂ ਬਾਰੇ ਭੈਣਾਂ-ਭਰਾਵਾਂ ਨੂੰ ਸਿਖਾਵੇ, ਤਾਂ ਤੂੰ ਮਸੀਹ ਯਿਸ਼ੂ ਦਾ ਚੰਗਾ ਸੇਵਕ ਬਣੇਗਾ, ਜਿਹੜੀਆਂ ਵਿਸ਼ਵਾਸ ਦੀਆਂ ਸੱਚੀਆਂ ਅਤੇ ਚੰਗੀਆਂ ਸਿੱਖਿਆਵਾਂ ਦੇ ਨਾਲ ਪੋਸ਼ਿਤ ਹਨ, ਜਿਸ ਦੀ ਤੂੰ ਪਾਲਣਾ ਵੀ ਕਰਦਾ ਆਇਆ ਹੈ।

7ਮਨਘੜਤ ਕਥਾਵਾਂ ਅਤੇ ਪੁਰਾਣੀਆਂ ਬੁੱਢੀਆਂ ਦੀਆਂ ਕਹਾਣੀਆਂ ਨਾਲ ਕੁਝ ਵਾਸਤਾ ਨਾ ਰੱਖਣਾ; ਇਸ ਦੀ ਬਜਾਏ, ਆਪਣੇ ਆਪ ਨੂੰ ਪਰਮੇਸ਼ਵਰ ਦੀ ਭਗਤੀ ਲਈ ਤਿਆਰ ਕਰ।

8ਸਰੀਰਕ ਸਾਧਨਾਂ ਤੋਂ ਲਾਭ ਥੋੜ੍ਹਾ ਹੈ, ਪਰ ਪਰਮੇਸ਼ਵਰ ਦੀ ਭਗਤੀ ਸਭਨਾਂ ਗੱਲਾਂ ਲਈ ਲਾਭਦਾਇਕ ਹੈ, ਕਿਉਂਕਿ ਇਹ ਹੁਣ ਦੇ ਜੀਵਨ ਅਤੇ ਆਉਣ ਵਾਲੇ ਜੀਵਨ ਦੋਨਾਂ ਦਾ ਵਾਅਦਾ ਉਹ ਦੇ ਨਾਲ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.