5ਕਿਉਂਕਿ ਇਹ ਪਰਮੇਸ਼ਵਰ ਦੇ ਬਚਨ ਅਤੇ ਪ੍ਰਾਰਥਨਾ ਦੁਆਰਾ ਪਵਿੱਤਰ ਹੋ ਜਾਂਦੀ ਹੈ।
6ਜੇ ਤੂੰ ਇਹਨਾਂ ਗੱਲਾਂ ਬਾਰੇ ਭੈਣਾਂ-ਭਰਾਵਾਂ ਨੂੰ ਸਿਖਾਵੇ, ਤਾਂ ਤੂੰ ਮਸੀਹ ਯਿਸ਼ੂ ਦਾ ਚੰਗਾ ਸੇਵਕ ਬਣੇਗਾ, ਜਿਹੜੀਆਂ ਵਿਸ਼ਵਾਸ ਦੀਆਂ ਸੱਚੀਆਂ ਅਤੇ ਚੰਗੀਆਂ ਸਿੱਖਿਆਵਾਂ ਦੇ ਨਾਲ ਪੋਸ਼ਿਤ ਹਨ, ਜਿਸ ਦੀ ਤੂੰ ਪਾਲਣਾ ਵੀ ਕਰਦਾ ਆਇਆ ਹੈ।
7ਮਨਘੜਤ ਕਥਾਵਾਂ ਅਤੇ ਪੁਰਾਣੀਆਂ ਬੁੱਢੀਆਂ ਦੀਆਂ ਕਹਾਣੀਆਂ ਨਾਲ ਕੁਝ ਵਾਸਤਾ ਨਾ ਰੱਖਣਾ; ਇਸ ਦੀ ਬਜਾਏ, ਆਪਣੇ ਆਪ ਨੂੰ ਪਰਮੇਸ਼ਵਰ ਦੀ ਭਗਤੀ ਲਈ ਤਿਆਰ ਕਰ।
8ਸਰੀਰਕ ਸਾਧਨਾਂ ਤੋਂ ਲਾਭ ਥੋੜ੍ਹਾ ਹੈ, ਪਰ ਪਰਮੇਸ਼ਵਰ ਦੀ ਭਗਤੀ ਸਭਨਾਂ ਗੱਲਾਂ ਲਈ ਲਾਭਦਾਇਕ ਹੈ, ਕਿਉਂਕਿ ਇਹ ਹੁਣ ਦੇ ਜੀਵਨ ਅਤੇ ਆਉਣ ਵਾਲੇ ਜੀਵਨ ਦੋਨਾਂ ਦਾ ਵਾਅਦਾ ਉਹ ਦੇ ਨਾਲ ਹੈ।
9ਇਹ ਬਚਨ ਸੱਚ ਹੈ ਅਤੇ ਪੂਰੀ ਤਰ੍ਹਾਂ ਮੰਨਣ ਦੇ ਯੋਗ ਹੈ।