2ਅਜਿਹੀਆਂ ਸਿੱਖਿਆਵਾਂ ਝੂਠੇ ਪਖੰਡੀਆਂ ਦੇ ਦੁਆਰਾ ਆਉਂਦੀਆਂ ਹਨ ਜਿਨ੍ਹਾਂ ਦੇ ਜ਼ਮੀਰ ਨੂੰ ਗਰਮ ਲੋਹੇ ਨਾਲ ਦਾਗਿਆ ਗਿਆ ਹੋਵੇ।
3ਉਹ ਲੋਕਾਂ ਨੂੰ ਵਿਆਹ ਕਰਾਉਣ ਤੋਂ ਰੋਕਦੇ ਹਨ ਅਤੇ ਉਹਨਾਂ ਨੂੰ ਖਾਣ-ਪੀਣ ਦੀਆਂ ਚੀਜ਼ਾਂ ਤੋਂ ਪਰਹੇਜ਼ ਕਰਨ ਲਈ ਆਖਦੇ ਹਨ, ਜਿਨ੍ਹਾਂ ਨੂੰ ਪਰਮੇਸ਼ਵਰ ਨੇ ਵਿਸ਼ਵਾਸੀਆਂ ਅਤੇ ਸੱਚ ਨੂੰ ਜਾਨਣ ਵਾਲਿਆਂ ਦੀ ਭਲਾਈ ਲਈ ਬਣਾਇਆ ਹੈ ਤਾਂ ਜੋ ਉਹ ਧੰਨਵਾਦ ਦੇ ਨਾਲ ਖਾ ਸਕਣ।
4ਕਿਉਂਕਿ ਜਿਹੜੀ ਚੀਜ਼ ਪਰਮੇਸ਼ਵਰ ਦੁਆਰਾ ਬਣਾਈ ਗਈ ਹੈ ਉਹ ਚੰਗੀ ਹੈ ਅਤੇ ਕੁਝ ਵੀ ਰੱਦ ਨਹੀਂ ਕੀਤਾ ਜਾ ਸਕਦਾ ਜੇ ਉਹ ਧੰਨਵਾਦ ਨਾਲ ਪ੍ਰਾਪਤ ਕੀਤੀ ਜਾਵੇ।
5ਕਿਉਂਕਿ ਇਹ ਪਰਮੇਸ਼ਵਰ ਦੇ ਬਚਨ ਅਤੇ ਪ੍ਰਾਰਥਨਾ ਦੁਆਰਾ ਪਵਿੱਤਰ ਹੋ ਜਾਂਦੀ ਹੈ।
6ਜੇ ਤੂੰ ਇਹਨਾਂ ਗੱਲਾਂ ਬਾਰੇ ਭੈਣਾਂ-ਭਰਾਵਾਂ ਨੂੰ ਸਿਖਾਵੇ, ਤਾਂ ਤੂੰ ਮਸੀਹ ਯਿਸ਼ੂ ਦਾ ਚੰਗਾ ਸੇਵਕ ਬਣੇਗਾ, ਜਿਹੜੀਆਂ ਵਿਸ਼ਵਾਸ ਦੀਆਂ ਸੱਚੀਆਂ ਅਤੇ ਚੰਗੀਆਂ ਸਿੱਖਿਆਵਾਂ ਦੇ ਨਾਲ ਪੋਸ਼ਿਤ ਹਨ, ਜਿਸ ਦੀ ਤੂੰ ਪਾਲਣਾ ਵੀ ਕਰਦਾ ਆਇਆ ਹੈ।