1 ਤਿਮੋਥਿਉਸ 5

ਕੁਝ ਵਿਧਵਾਵਾਂ ਹੁਣ ਵੀ ਸ਼ੈਤਾਨ ਦੇ ਮਗਰ ਲੱਗ ਪਈਆਂ ਹਨ।

1 Timothy 5:15 (UKJV) For some are already turned aside after Satan.

13ਇਸ ਤੋਂ ਇਲਾਵਾ, ਉਹ ਘਰ-ਘਰ ਫਿਰ ਕੇ ਆਲਸੀ ਰਹਿਣ ਦੀ ਆਦਤ ਪਾ ਲੈਂਦੀਆਂ ਹਨ ਅਤੇ ਇਹ ਨਾ ਸਿਰਫ ਆਲਸਣਾਂ ਬਣ ਜਾਂਦੀਆਂ ਹਨ, ਬਲਕਿ ਉਹ ਬੁੜ-ਬੁੜ ਕਰਨ ਵਾਲੀਆਂ ਅਤੇ ਪਰਾਏ ਕੰਮਾਂ ਵਿੱਚ ਆਪਣੀ ਲੱਤ ਅੜਾਉਣ ਵਾਲੀਆਂ ਹੁੰਦੀਆਂ ਹਨ ਅਤੇ ਅਯੋਗ ਗੱਲਾਂ ਕਰਦੀਆਂ ਹਨ।

14ਇਸ ਲਈ ਘੱਟ ਉਮਰ ਦੀਆਂ ਵਿਧਵਾਵਾਂ ਨੂੰ ਵਿਆਹ ਕਰਾਉਣ, ਬੱਚੇ ਪੈਦਾ ਕਰਨ, ਆਪਣੇ ਘਰਾਂ ਦਾ ਪ੍ਰਬੰਧ ਕਰਨ ਦੀ ਸਲਾਹ ਦਿੰਦਾ ਹਾਂ ਅਤੇ ਤਦ ਸਾਡੇ ਦੁਸ਼ਮਣਾਂ ਨੂੰ ਬਦਨਾਮੀ ਕਰਨ ਦਾ ਕੋਈ ਮੌਕਾ ਨਹੀਂ ਮਿਲੇਗਾ।

15ਕੁਝ ਵਿਧਵਾਵਾਂ ਹੁਣ ਵੀ ਸ਼ੈਤਾਨ ਦੇ ਮਗਰ ਲੱਗ ਪਈਆਂ ਹਨ।

16ਜੇ ਕਿਸੇ ਵਿਸ਼ਵਾਸੀ ਔਰਤ ਦੇ ਘਰ ਵਿਧਵਾਵਾਂ ਹੋਣ, ਤਾਂ ਉਹ ਹੀ ਉਹਨਾਂ ਦੀ ਸਹਾਇਤਾ ਕਰੇ ਅਤੇ ਉਹਨਾਂ ਨੂੰ ਕਲੀਸਿਆ ਤੇ ਬੋਝ ਨਾ ਪਾਉਣ ਦੇਵੇ ਤਾਂ ਜੋ ਕਲੀਸਿਆ ਉਹਨਾਂ ਵਿਧਵਾਵਾਂ ਦੀ ਮਦਦ ਕਰ ਸਕੇ ਜੋ ਸੱਚ-ਮੁੱਚ ਲੋੜਵੰਦ ਹਨ।

17ਬਜ਼ੁਰਗ ਜੋ ਕਲੀਸਿਆ ਦੇ ਕੰਮਾਂ ਦਾ ਭਾਰ ਚੰਗੀ ਤਰ੍ਹਾਂ ਚੱਕਦੇ ਹਨ ਉਹ ਦੁਗਣੇ ਸਤਿਕਾਰ ਦੇ ਯੋਗ ਹਨ, ਖ਼ਾਸ ਕਰ ਉਹ ਜਿਨ੍ਹਾਂ ਦਾ ਕੰਮ ਪ੍ਰਚਾਰ ਕਰਨਾ ਅਤੇ ਉਪਦੇਸ਼ ਦੇਣਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.