1 ਤਿਮੋਥਿਉਸ 5

ਇਸ ਤੋਂ ਇਲਾਵਾ, ਉਹ ਘਰ-ਘਰ ਫਿਰ ਕੇ ਆਲਸੀ ਰਹਿਣ ਦੀ ਆਦਤ ਪਾ ਲੈਂਦੀਆਂ ਹਨ ਅਤੇ ਇਹ ਨਾ ਸਿਰਫ ਆਲਸਣਾਂ ਬਣ ਜਾਂਦੀਆਂ ਹਨ, ਬਲਕਿ ਉਹ ਬੁੜ-ਬੁੜ ਕਰਨ ਵਾਲੀਆਂ ਅਤੇ ਪਰਾਏ ਕੰਮਾਂ ਵਿੱਚ ਆਪਣੀ ਲੱਤ ਅੜਾਉਣ ਵਾਲੀਆਂ ਹੁੰਦੀਆਂ ਹਨ ਅਤੇ ਅਯੋਗ ਗੱਲਾਂ ਕਰਦੀਆਂ ਹਨ।

1 Timothy 5:13 (UKJV) And likewise they learn to be idle, wandering about from house to house; and not only idle, but gossiping also and busybodies, speaking things which they ought not.

11ਜੋ ਘੱਟ ਉਮਰ ਦੀਆਂ ਵਿਧਵਾਵਾਂ ਹਨ, ਉਹਨਾਂ ਨੂੰ ਅਜਿਹੀ ਸੂਚੀ ਵਿੱਚ ਨਾ ਪਾਓ। ਕਿਉਂਕਿ ਉਹਨਾਂ ਦੀਆਂ ਲਿੰਗੀ ਇੱਛਾਵਾਂ ਉਹਨਾਂ ਨੂੰ ਮਸੀਹ ਤੋਂ ਦੂਰ ਕਰ ਦਿੰਦੀਆਂ ਹਨ, ਤਾਂ ਉਹ ਵਿਆਹ ਕਰਨਾ ਚਾਹੁੰਦੀਆਂ ਹਨ।

12ਇਸ ਤਰ੍ਹਾਂ ਉਹ ਆਪਣੇ ਆਪ ਤੇ ਦੋਸ਼ ਲੈ ਆਉਂਦੀਆਂ ਹਨ, ਕਿਉਂਕਿ ਉਹਨਾਂ ਨੇ ਆਪਣਾ ਪਹਿਲਾਂ ਵਾਅਦਾ ਤੋੜਿਆ ਹੈ।

13ਇਸ ਤੋਂ ਇਲਾਵਾ, ਉਹ ਘਰ-ਘਰ ਫਿਰ ਕੇ ਆਲਸੀ ਰਹਿਣ ਦੀ ਆਦਤ ਪਾ ਲੈਂਦੀਆਂ ਹਨ ਅਤੇ ਇਹ ਨਾ ਸਿਰਫ ਆਲਸਣਾਂ ਬਣ ਜਾਂਦੀਆਂ ਹਨ, ਬਲਕਿ ਉਹ ਬੁੜ-ਬੁੜ ਕਰਨ ਵਾਲੀਆਂ ਅਤੇ ਪਰਾਏ ਕੰਮਾਂ ਵਿੱਚ ਆਪਣੀ ਲੱਤ ਅੜਾਉਣ ਵਾਲੀਆਂ ਹੁੰਦੀਆਂ ਹਨ ਅਤੇ ਅਯੋਗ ਗੱਲਾਂ ਕਰਦੀਆਂ ਹਨ।

14ਇਸ ਲਈ ਘੱਟ ਉਮਰ ਦੀਆਂ ਵਿਧਵਾਵਾਂ ਨੂੰ ਵਿਆਹ ਕਰਾਉਣ, ਬੱਚੇ ਪੈਦਾ ਕਰਨ, ਆਪਣੇ ਘਰਾਂ ਦਾ ਪ੍ਰਬੰਧ ਕਰਨ ਦੀ ਸਲਾਹ ਦਿੰਦਾ ਹਾਂ ਅਤੇ ਤਦ ਸਾਡੇ ਦੁਸ਼ਮਣਾਂ ਨੂੰ ਬਦਨਾਮੀ ਕਰਨ ਦਾ ਕੋਈ ਮੌਕਾ ਨਹੀਂ ਮਿਲੇਗਾ।

15ਕੁਝ ਵਿਧਵਾਵਾਂ ਹੁਣ ਵੀ ਸ਼ੈਤਾਨ ਦੇ ਮਗਰ ਲੱਗ ਪਈਆਂ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.