1 ਤਿਮੋਥਿਉਸ 5

ਜੋ ਘੱਟ ਉਮਰ ਦੀਆਂ ਵਿਧਵਾਵਾਂ ਹਨ, ਉਹਨਾਂ ਨੂੰ ਅਜਿਹੀ ਸੂਚੀ ਵਿੱਚ ਨਾ ਪਾਓ। ਕਿਉਂਕਿ ਉਹਨਾਂ ਦੀਆਂ ਲਿੰਗੀ ਇੱਛਾਵਾਂ ਉਹਨਾਂ ਨੂੰ ਮਸੀਹ ਤੋਂ ਦੂਰ ਕਰ ਦਿੰਦੀਆਂ ਹਨ, ਤਾਂ ਉਹ ਵਿਆਹ ਕਰਨਾ ਚਾਹੁੰਦੀਆਂ ਹਨ।

1 Timothy 5:11 (UKJV) But the younger widows refuse: for when they have begun to wax wanton against Christ, they will marry;

9ਕਿਸੇ ਵੀ ਵਿਧਵਾ ਨੂੰ ਵਿਧਵਾਵਾਂ ਦੀ ਸੂਚੀ ਵਿੱਚ ਨਾ ਲਿਆਂਦਾ ਜਾਵੇ ਜਦ ਤੱਕ ਉਹ ਸੱਠ ਸਾਲਾਂ ਤੋਂ ਵੱਧ ਨਾ ਹੋਵੇ ਅਤੇ ਆਪਣੇ ਪਤੀ ਪ੍ਰਤੀ ਵਫ਼ਾਦਾਰ ਰਹੀ ਹੋਵੇ,

10ਅਤੇ ਆਪਣੇ ਭਲੇ ਕੰਮਾਂ ਲਈ ਮਸ਼ਹੂਰ ਹੋਵੇ, ਜਿਵੇਂ ਕਿ ਬੱਚਿਆਂ ਦਾ ਪਾਲਣ-ਪੋਸ਼ਣ, ਮਹਿਮਾਨਾਂ ਦੀ ਆਉ ਭਗਤ ਵਿੱਚ, ਪ੍ਰਭੂ ਦੇ ਲੋਕਾਂ ਦੇ ਪੈਰ ਧੋਤੇ ਹੋਣ, ਦੁੱਖੀਆਂ ਦੀ ਸਹਾਇਤਾ ਕੀਤੀ ਹੋਵੇ ਅਤੇ ਹਰ ਕਿਸਮ ਦੇ ਚੰਗੇ ਕੰਮਾਂ ਦੇ ਮਗਰ ਲੱਗੀ ਰਹੀ ਹੋਵੇ।

11ਜੋ ਘੱਟ ਉਮਰ ਦੀਆਂ ਵਿਧਵਾਵਾਂ ਹਨ, ਉਹਨਾਂ ਨੂੰ ਅਜਿਹੀ ਸੂਚੀ ਵਿੱਚ ਨਾ ਪਾਓ। ਕਿਉਂਕਿ ਉਹਨਾਂ ਦੀਆਂ ਲਿੰਗੀ ਇੱਛਾਵਾਂ ਉਹਨਾਂ ਨੂੰ ਮਸੀਹ ਤੋਂ ਦੂਰ ਕਰ ਦਿੰਦੀਆਂ ਹਨ, ਤਾਂ ਉਹ ਵਿਆਹ ਕਰਨਾ ਚਾਹੁੰਦੀਆਂ ਹਨ।

12ਇਸ ਤਰ੍ਹਾਂ ਉਹ ਆਪਣੇ ਆਪ ਤੇ ਦੋਸ਼ ਲੈ ਆਉਂਦੀਆਂ ਹਨ, ਕਿਉਂਕਿ ਉਹਨਾਂ ਨੇ ਆਪਣਾ ਪਹਿਲਾਂ ਵਾਅਦਾ ਤੋੜਿਆ ਹੈ।

13ਇਸ ਤੋਂ ਇਲਾਵਾ, ਉਹ ਘਰ-ਘਰ ਫਿਰ ਕੇ ਆਲਸੀ ਰਹਿਣ ਦੀ ਆਦਤ ਪਾ ਲੈਂਦੀਆਂ ਹਨ ਅਤੇ ਇਹ ਨਾ ਸਿਰਫ ਆਲਸਣਾਂ ਬਣ ਜਾਂਦੀਆਂ ਹਨ, ਬਲਕਿ ਉਹ ਬੁੜ-ਬੁੜ ਕਰਨ ਵਾਲੀਆਂ ਅਤੇ ਪਰਾਏ ਕੰਮਾਂ ਵਿੱਚ ਆਪਣੀ ਲੱਤ ਅੜਾਉਣ ਵਾਲੀਆਂ ਹੁੰਦੀਆਂ ਹਨ ਅਤੇ ਅਯੋਗ ਗੱਲਾਂ ਕਰਦੀਆਂ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.