1 ਤਿਮੋਥਿਉਸ 5

ਕਿਸੇ ਵੀ ਵਿਧਵਾ ਨੂੰ ਵਿਧਵਾਵਾਂ ਦੀ ਸੂਚੀ ਵਿੱਚ ਨਾ ਲਿਆਂਦਾ ਜਾਵੇ ਜਦ ਤੱਕ ਉਹ ਸੱਠ ਸਾਲਾਂ ਤੋਂ ਵੱਧ ਨਾ ਹੋਵੇ ਅਤੇ ਆਪਣੇ ਪਤੀ ਪ੍ਰਤੀ ਵਫ਼ਾਦਾਰ ਰਹੀ ਹੋਵੇ,

1 Timothy 5:9 (UKJV) Let not a widow be taken into the number under threescore years old, having been the wife of one man.

7ਲੋਕਾਂ ਨੂੰ ਇਹ ਨਿਰਦੇਸ਼ ਦਿਓ ਤਾਂ ਜੋ ਉਹ ਨਿਰਦੋਸ਼ ਰਹਿਣ।

8ਜਿਹੜਾ ਵੀ ਵਿਅਕਤੀ ਆਪਣੇ ਰਿਸ਼ਤੇਦਾਰਾਂ ਅਤੇ ਖ਼ਾਸ ਕਰ ਆਪਣੇ ਪਰਿਵਾਰ ਲਈ ਕੋਈ ਪ੍ਰਬੰਧ ਨਹੀਂ ਕਰਦਾ, ਉਸ ਨੇ ਵਿਸ਼ਵਾਸ ਤੋਂ ਇਨਕਾਰ ਕੀਤਾ ਹੈ ਅਤੇ ਅਵਿਸ਼ਵਾਸੀ ਨਾਲੋਂ ਵੀ ਭੈੜਾ ਹੈ।

9ਕਿਸੇ ਵੀ ਵਿਧਵਾ ਨੂੰ ਵਿਧਵਾਵਾਂ ਦੀ ਸੂਚੀ ਵਿੱਚ ਨਾ ਲਿਆਂਦਾ ਜਾਵੇ ਜਦ ਤੱਕ ਉਹ ਸੱਠ ਸਾਲਾਂ ਤੋਂ ਵੱਧ ਨਾ ਹੋਵੇ ਅਤੇ ਆਪਣੇ ਪਤੀ ਪ੍ਰਤੀ ਵਫ਼ਾਦਾਰ ਰਹੀ ਹੋਵੇ,

10ਅਤੇ ਆਪਣੇ ਭਲੇ ਕੰਮਾਂ ਲਈ ਮਸ਼ਹੂਰ ਹੋਵੇ, ਜਿਵੇਂ ਕਿ ਬੱਚਿਆਂ ਦਾ ਪਾਲਣ-ਪੋਸ਼ਣ, ਮਹਿਮਾਨਾਂ ਦੀ ਆਉ ਭਗਤ ਵਿੱਚ, ਪ੍ਰਭੂ ਦੇ ਲੋਕਾਂ ਦੇ ਪੈਰ ਧੋਤੇ ਹੋਣ, ਦੁੱਖੀਆਂ ਦੀ ਸਹਾਇਤਾ ਕੀਤੀ ਹੋਵੇ ਅਤੇ ਹਰ ਕਿਸਮ ਦੇ ਚੰਗੇ ਕੰਮਾਂ ਦੇ ਮਗਰ ਲੱਗੀ ਰਹੀ ਹੋਵੇ।

11ਜੋ ਘੱਟ ਉਮਰ ਦੀਆਂ ਵਿਧਵਾਵਾਂ ਹਨ, ਉਹਨਾਂ ਨੂੰ ਅਜਿਹੀ ਸੂਚੀ ਵਿੱਚ ਨਾ ਪਾਓ। ਕਿਉਂਕਿ ਉਹਨਾਂ ਦੀਆਂ ਲਿੰਗੀ ਇੱਛਾਵਾਂ ਉਹਨਾਂ ਨੂੰ ਮਸੀਹ ਤੋਂ ਦੂਰ ਕਰ ਦਿੰਦੀਆਂ ਹਨ, ਤਾਂ ਉਹ ਵਿਆਹ ਕਰਨਾ ਚਾਹੁੰਦੀਆਂ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.