1 ਤਿਮੋਥਿਉਸ 5

ਅਤੇ ਆਪਣੇ ਭਲੇ ਕੰਮਾਂ ਲਈ ਮਸ਼ਹੂਰ ਹੋਵੇ, ਜਿਵੇਂ ਕਿ ਬੱਚਿਆਂ ਦਾ ਪਾਲਣ-ਪੋਸ਼ਣ, ਮਹਿਮਾਨਾਂ ਦੀ ਆਉ ਭਗਤ ਵਿੱਚ, ਪ੍ਰਭੂ ਦੇ ਲੋਕਾਂ ਦੇ ਪੈਰ ਧੋਤੇ ਹੋਣ, ਦੁੱਖੀਆਂ ਦੀ ਸਹਾਇਤਾ ਕੀਤੀ ਹੋਵੇ ਅਤੇ ਹਰ ਕਿਸਮ ਦੇ ਚੰਗੇ ਕੰਮਾਂ ਦੇ ਮਗਰ ਲੱਗੀ ਰਹੀ ਹੋਵੇ।

1 Timothy 5:10 (UKJV) Well reported of for good works; if she have brought up children, if she have lodged strangers, if she have washed the saints' feet, if she have relieved the afflicted, if she have diligently followed every good work.

8ਜਿਹੜਾ ਵੀ ਵਿਅਕਤੀ ਆਪਣੇ ਰਿਸ਼ਤੇਦਾਰਾਂ ਅਤੇ ਖ਼ਾਸ ਕਰ ਆਪਣੇ ਪਰਿਵਾਰ ਲਈ ਕੋਈ ਪ੍ਰਬੰਧ ਨਹੀਂ ਕਰਦਾ, ਉਸ ਨੇ ਵਿਸ਼ਵਾਸ ਤੋਂ ਇਨਕਾਰ ਕੀਤਾ ਹੈ ਅਤੇ ਅਵਿਸ਼ਵਾਸੀ ਨਾਲੋਂ ਵੀ ਭੈੜਾ ਹੈ।

9ਕਿਸੇ ਵੀ ਵਿਧਵਾ ਨੂੰ ਵਿਧਵਾਵਾਂ ਦੀ ਸੂਚੀ ਵਿੱਚ ਨਾ ਲਿਆਂਦਾ ਜਾਵੇ ਜਦ ਤੱਕ ਉਹ ਸੱਠ ਸਾਲਾਂ ਤੋਂ ਵੱਧ ਨਾ ਹੋਵੇ ਅਤੇ ਆਪਣੇ ਪਤੀ ਪ੍ਰਤੀ ਵਫ਼ਾਦਾਰ ਰਹੀ ਹੋਵੇ,

10ਅਤੇ ਆਪਣੇ ਭਲੇ ਕੰਮਾਂ ਲਈ ਮਸ਼ਹੂਰ ਹੋਵੇ, ਜਿਵੇਂ ਕਿ ਬੱਚਿਆਂ ਦਾ ਪਾਲਣ-ਪੋਸ਼ਣ, ਮਹਿਮਾਨਾਂ ਦੀ ਆਉ ਭਗਤ ਵਿੱਚ, ਪ੍ਰਭੂ ਦੇ ਲੋਕਾਂ ਦੇ ਪੈਰ ਧੋਤੇ ਹੋਣ, ਦੁੱਖੀਆਂ ਦੀ ਸਹਾਇਤਾ ਕੀਤੀ ਹੋਵੇ ਅਤੇ ਹਰ ਕਿਸਮ ਦੇ ਚੰਗੇ ਕੰਮਾਂ ਦੇ ਮਗਰ ਲੱਗੀ ਰਹੀ ਹੋਵੇ।

11ਜੋ ਘੱਟ ਉਮਰ ਦੀਆਂ ਵਿਧਵਾਵਾਂ ਹਨ, ਉਹਨਾਂ ਨੂੰ ਅਜਿਹੀ ਸੂਚੀ ਵਿੱਚ ਨਾ ਪਾਓ। ਕਿਉਂਕਿ ਉਹਨਾਂ ਦੀਆਂ ਲਿੰਗੀ ਇੱਛਾਵਾਂ ਉਹਨਾਂ ਨੂੰ ਮਸੀਹ ਤੋਂ ਦੂਰ ਕਰ ਦਿੰਦੀਆਂ ਹਨ, ਤਾਂ ਉਹ ਵਿਆਹ ਕਰਨਾ ਚਾਹੁੰਦੀਆਂ ਹਨ।

12ਇਸ ਤਰ੍ਹਾਂ ਉਹ ਆਪਣੇ ਆਪ ਤੇ ਦੋਸ਼ ਲੈ ਆਉਂਦੀਆਂ ਹਨ, ਕਿਉਂਕਿ ਉਹਨਾਂ ਨੇ ਆਪਣਾ ਪਹਿਲਾਂ ਵਾਅਦਾ ਤੋੜਿਆ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.