1 ਤਿਮੋਥਿਉਸ 5

ਉਹਨਾਂ ਵਿਧਵਾਵਾਂ ਦਾ ਆਦਰ ਕਰਨਾ ਜੋ ਸੱਚ-ਮੁੱਚ ਲੋੜਵੰਦ ਹੋਣ।

1 Timothy 5:3 (UKJV) Honour widows that are widows indeed.

1ਕਿਸੇ ਬਜ਼ੁਰਗ ਆਦਮੀ ਨੂੰ ਸਖ਼ਤੀ ਨਾਲ ਨਾ ਝਿੜਕੀਂ, ਸਗੋਂ ਉਸ ਨੂੰ ਪਿਤਾ ਵਾਂਗਰ ਸਮਝਾਵੀਂ ਅਤੇ ਜੁਆਨਾਂ ਨੂੰ ਭਰਾਵਾਂ ਵਾਂਗ,

2ਬਜ਼ੁਰਗ ਔਰਤਾਂ ਨੂੰ ਮਾਵਾਂ ਵਾਂਗ ਅਤੇ ਜਵਾਨ ਮੁਟਿਆਰਾਂ ਨੂੰ ਭੈਣਾਂ ਵਾਂਗ, ਪੂਰੀ ਪਵਿੱਤਰਤਾਈ ਨਾਲ ਸਮਝਾਵੀਂ।

3ਉਹਨਾਂ ਵਿਧਵਾਵਾਂ ਦਾ ਆਦਰ ਕਰਨਾ ਜੋ ਸੱਚ-ਮੁੱਚ ਲੋੜਵੰਦ ਹੋਣ।

4ਪਰ ਜੇ ਕਿਸੇ ਵਿਧਵਾ ਦੇ ਬੱਚੇ ਜਾਂ ਪੋਤਰੇ ਹੋਣ ਤਾਂ ਸਭ ਤੋਂ ਪਹਿਲਾਂ ਉਹਨਾਂ ਨੂੰ ਆਪਣੇ ਪਰਿਵਾਰ ਪ੍ਰਤੀ ਆਪਣਾ ਧਾਰਮਿਕ ਫ਼ਰਜ਼ ਨਿਭਾਉਣਾ ਚਾਹੀਦਾ ਹੈ ਅਤੇ ਇਸੇ ਤਰ੍ਹਾਂ ਆਪਣੇ ਮਾਪਿਆਂ ਅਤੇ ਦਾਦਾ-ਦਾਦੀ ਦਾ ਹੱਕ ਅਦਾ ਕਰਨਾ ਚਾਹੀਦਾ ਹੈ, ਕਿਉਂਕਿ ਇਹ ਪਰਮੇਸ਼ਵਰ ਨੂੰ ਚੰਗਾ ਲੱਗਦਾ ਹੈ।

5ਉਹ ਵਿਧਵਾ ਜਿਹੜੀ ਸੱਚ-ਮੁੱਚ ਲੋੜਵੰਦ ਹੈ ਅਤੇ ਇਕੱਲੇ ਰਹਿ ਗਈ ਹੈ, ਉਹ ਪਰਮੇਸ਼ਵਰ ਵਿੱਚ ਆਪਣੀ ਉਮੀਦ ਰੱਖਦੀ ਹੈ ਅਤੇ ਦਿਨ-ਰਾਤ ਪ੍ਰਾਰਥਨਾ ਕਰਦੀ ਰਹਿੰਦੀ ਹੈ ਅਤੇ ਪਰਮੇਸ਼ਵਰ ਕੋਲੋਂ ਮਦਦ ਮੰਗਦੀ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.