1 ਤਿਮੋਥਿਉਸ 5

ਉਹ ਵਿਧਵਾ ਜਿਹੜੀ ਸੱਚ-ਮੁੱਚ ਲੋੜਵੰਦ ਹੈ ਅਤੇ ਇਕੱਲੇ ਰਹਿ ਗਈ ਹੈ, ਉਹ ਪਰਮੇਸ਼ਵਰ ਵਿੱਚ ਆਪਣੀ ਉਮੀਦ ਰੱਖਦੀ ਹੈ ਅਤੇ ਦਿਨ-ਰਾਤ ਪ੍ਰਾਰਥਨਾ ਕਰਦੀ ਰਹਿੰਦੀ ਹੈ ਅਤੇ ਪਰਮੇਸ਼ਵਰ ਕੋਲੋਂ ਮਦਦ ਮੰਗਦੀ ਹੈ।

1 Timothy 5:5 (UKJV) Now she that is a widow indeed, and desolate, trusts in God, and continues in supplications and prayers night and day.

3ਉਹਨਾਂ ਵਿਧਵਾਵਾਂ ਦਾ ਆਦਰ ਕਰਨਾ ਜੋ ਸੱਚ-ਮੁੱਚ ਲੋੜਵੰਦ ਹੋਣ।

4ਪਰ ਜੇ ਕਿਸੇ ਵਿਧਵਾ ਦੇ ਬੱਚੇ ਜਾਂ ਪੋਤਰੇ ਹੋਣ ਤਾਂ ਸਭ ਤੋਂ ਪਹਿਲਾਂ ਉਹਨਾਂ ਨੂੰ ਆਪਣੇ ਪਰਿਵਾਰ ਪ੍ਰਤੀ ਆਪਣਾ ਧਾਰਮਿਕ ਫ਼ਰਜ਼ ਨਿਭਾਉਣਾ ਚਾਹੀਦਾ ਹੈ ਅਤੇ ਇਸੇ ਤਰ੍ਹਾਂ ਆਪਣੇ ਮਾਪਿਆਂ ਅਤੇ ਦਾਦਾ-ਦਾਦੀ ਦਾ ਹੱਕ ਅਦਾ ਕਰਨਾ ਚਾਹੀਦਾ ਹੈ, ਕਿਉਂਕਿ ਇਹ ਪਰਮੇਸ਼ਵਰ ਨੂੰ ਚੰਗਾ ਲੱਗਦਾ ਹੈ।

5ਉਹ ਵਿਧਵਾ ਜਿਹੜੀ ਸੱਚ-ਮੁੱਚ ਲੋੜਵੰਦ ਹੈ ਅਤੇ ਇਕੱਲੇ ਰਹਿ ਗਈ ਹੈ, ਉਹ ਪਰਮੇਸ਼ਵਰ ਵਿੱਚ ਆਪਣੀ ਉਮੀਦ ਰੱਖਦੀ ਹੈ ਅਤੇ ਦਿਨ-ਰਾਤ ਪ੍ਰਾਰਥਨਾ ਕਰਦੀ ਰਹਿੰਦੀ ਹੈ ਅਤੇ ਪਰਮੇਸ਼ਵਰ ਕੋਲੋਂ ਮਦਦ ਮੰਗਦੀ ਹੈ।

6ਪਰ ਉਹ ਵਿਧਵਾ ਜਿਹੜੀ ਗੁਲਛੱਰੇ ਉਡਾਉਂਦੀ ਹੈ ਉਹ ਜਿਉਂਦੀ ਹੀ ਮਰੀ ਹੋਈ ਹੈ।

7ਲੋਕਾਂ ਨੂੰ ਇਹ ਨਿਰਦੇਸ਼ ਦਿਓ ਤਾਂ ਜੋ ਉਹ ਨਿਰਦੋਸ਼ ਰਹਿਣ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.