10ਕਿਉਂਕਿ ਪੈਸੇ ਦਾ ਪਿਆਰ ਸਾਰੀ ਬੁਰਾਈਆਂ ਦੀ ਜੜ੍ਹ ਹੈ। ਕੁਝ ਲੋਕ, ਪੈਸੇ ਦੀ ਚਾਹ ਕਾਰਨ, ਵਿਸ਼ਵਾਸ ਤੋਂ ਭਟਕ ਗਏ ਅਤੇ ਆਪਣੇ ਆਪ ਨੂੰ ਬਹੁਤ ਸਾਰੇ ਦੁੱਖਾਂ ਨਾਲ ਵਿੰਨ੍ਹਿਆ ਹੈ।
11ਪਰ ਤੁਸੀਂ, ਪਰਮੇਸ਼ਵਰ ਦੇ ਜਨ ਹੋ, ਇਨ੍ਹਾਂ ਗੱਲਾਂ ਤੋਂ ਭੱਜੋ ਅਤੇ ਧਾਰਮਿਕਤਾ, ਭਗਤੀ, ਵਿਸ਼ਵਾਸ, ਪਿਆਰ, ਸਬਰ ਅਤੇ ਨਰਮਾਈ ਦਾ ਪਿੱਛਾ ਕਰੋ।
12ਵਿਸ਼ਵਾਸ ਦੀ ਚੰਗੀ ਲੜਾਈ ਲੜੋ। ਸਦੀਪਕ ਜੀਵਨ ਨੂੰ ਫੜ੍ਹੀ ਰੱਖੋ ਜਿਸ ਲਈ ਪਰਮੇਸ਼ਵਰ ਨੇ ਤੁਹਾਨੂੰ ਬੁਲਾਇਆ ਸੀ ਜਦੋਂ ਤੂੰ ਬਹੁਤ ਸਾਰੇ ਗਵਾਹਾਂ ਦੀ ਹਾਜ਼ਰੀ ਵਿੱਚ ਆਪਣਾ ਪੱਕਾ ਇਕਰਾਰ ਕੀਤਾ ਸੀ।
13ਪਰਮੇਸ਼ਵਰ ਦੇ ਸਾਹਮਣੇ, ਜਿਹੜਾ ਹਰ ਚੀਜ਼ ਨੂੰ ਜੀਵਨ ਦਿੰਦਾ ਹੈ ਅਤੇ ਮਸੀਹ ਯਿਸ਼ੂ ਬਾਰੇ, ਜੋ ਪੋਂਨਤੀਯਾਸ ਪਿਲਾਤੁਸ ਦੇ ਸਾਹਮਣੇ ਗਵਾਹੀ ਦੇਣ ਵੇਲੇ, ਮੈਂ ਤੁਹਾਨੂੰ ਇਕਰਾਰ ਕਰਦਾ ਹਾਂ।
14ਸਾਡੇ ਪ੍ਰਭੂ ਯਿਸ਼ੂ ਮਸੀਹ ਦੇ ਪ੍ਰਗਟ ਹੋਣ ਤੱਕ ਇਸ ਹੁਕਮ ਨੂੰ ਬੇਦਾਗ ਅਤੇ ਨਿਰਦੋਸ਼ ਰੱਖ,