1 ਤਿਮੋਥਿਉਸ 6

ਇਸ ਤਰੀਕੇ ਨਾਲ ਉਹ ਆਉਣ ਵਾਲੇ ਸਮੇਂ ਦੀ ਇੱਕ ਪੱਕੀ ਨੀਂਹ ਦੇ ਤੌਰ ਤੇ ਆਪਣੇ ਲਈ ਖਜ਼ਾਨਾ ਰੱਖ ਲੈਣਗੇ, ਤਾਂ ਜੋ ਉਹ ਉਸ ਜੀਵਨ ਨੂੰ ਫੜ ਸਕਣ ਜਿਹੜਾ ਸੱਚ-ਮੁੱਚ ਜੀਵਨ ਹੈ।

1 Timothy 6:19 (UKJV) Laying up in store for themselves a good foundation against the time to come, that they may lay hold on eternal life.

17ਜਿਹੜੇ ਲੋਕ ਇਸ ਸੰਸਾਰ ਵਿੱਚ ਅਮੀਰ ਹਨ ਉਹਨਾਂ ਨੂੰ ਹੁਕਮ ਦੇ ਕਿ ਉਹ ਹੰਕਾਰੀ ਨਾ ਬਨਣ ਅਤੇ ਆਪਣੀ ਆਸ ਅਨਿਸ਼ਚਿਤ ਦੌਲਤ ਉੱਤੇ ਨਾ ਲਗਾਉਣ, ਪਰ ਆਪਣੀ ਆਸ ਪਰਮੇਸ਼ਵਰ ਤੇ ਲਗਾਉਣ ਜੋ ਸਾਡੇ ਭੋਗ ਲਈ ਸਾਨੂੰ ਸਭ ਕੁਝ ਦਿੰਦਾ ਹੈ।

18ਉਹਨਾਂ ਨੂੰ ਚੰਗੇ ਕੰਮ ਕਰਨ, ਚੰਗੇ ਕੰਮਾਂ ਵਿੱਚ ਅਮੀਰ ਹੋਣ, ਅਤੇ ਖੁੱਲ੍ਹੇ ਦਿਲ ਵਾਲੇ ਅਤੇ ਦਾਨ ਦੇਣ ਲਈ ਤਿਆਰ ਰਹਿਣ ਦਾ ਆਦੇਸ਼ ਦਿਓ।

19ਇਸ ਤਰੀਕੇ ਨਾਲ ਉਹ ਆਉਣ ਵਾਲੇ ਸਮੇਂ ਦੀ ਇੱਕ ਪੱਕੀ ਨੀਂਹ ਦੇ ਤੌਰ ਤੇ ਆਪਣੇ ਲਈ ਖਜ਼ਾਨਾ ਰੱਖ ਲੈਣਗੇ, ਤਾਂ ਜੋ ਉਹ ਉਸ ਜੀਵਨ ਨੂੰ ਫੜ ਸਕਣ ਜਿਹੜਾ ਸੱਚ-ਮੁੱਚ ਜੀਵਨ ਹੈ।

20ਤਿਮੋਥਿਉਸ, ਜੋ ਤੈਨੂੰ ਸੌਂਪਿਆ ਗਿਆ ਹੈ ਉਸ ਦੀ ਰਾਖੀ ਕਰ। ਸੰਸਾਰਿਕ ਅਤੇ ਝੂਠੇ ਗਿਆਨ ਦੀਆਂ ਗੱਲਾਂ ਤੋਂ ਮੂੰਹ ਫੇਰ,

21ਕੁਝ ਲੋਕ ਉਸ ਗਿਆਨ ਨੂੰ ਮੰਨ ਕੇ ਵਿਸ਼ਵਾਸ ਦੇ ਨਿਸ਼ਾਨੇ ਤੋਂ ਭਟਕ ਗਏ ਹਨ। ਪਰਮੇਸ਼ਵਰ ਦੀ ਕਿਰਪਾ ਤੁਹਾਡੇ ਸਾਰਿਆਂ ਨਾਲ ਹੋਵੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.