1 ਤਿਮੋਥਿਉਸ 6

ਕਿਉਂਕਿ ਅਸੀਂ ਸੰਸਾਰ ਵਿੱਚ ਕੁਝ ਨਹੀਂ ਲਿਆਂਦਾ, ਅਤੇ ਨਾ ਹੀ ਕੁਝ ਵੀ ਲੈ ਕੇ ਜਾ ਸਕਦੇ ਹਾਂ।

1 Timothy 6:7 (UKJV) For we brought nothing into this world, and it is certain we can carry nothing out.

5ਅਤੇ ਵਿਗੜੀ ਹੋਈ ਬੁੱਧੀ ਅਤੇ ਸੱਚ ਤੋਂ ਅਲੱਗ ਮਨੁੱਖਾਂ ਵਿੱਚ ਲਗਾਤਾਰ ਝਗੜੇ ਹੁੰਦੇ ਹਨ, ਅਤੇ ਜੋ ਸੋਚਦੇ ਹਨ ਕਿ ਭਗਤੀ ਲਾਭ ਦਾ ਇੱਕ ਸਾਧਨ ਹੈ।

6ਪਰ ਸਬਰ ਨਾਲ ਭਗਤੀ ਕਰਨਾ ਬਹੁਤ ਵੱਡਾ ਲਾਭ ਹੈ।

7ਕਿਉਂਕਿ ਅਸੀਂ ਸੰਸਾਰ ਵਿੱਚ ਕੁਝ ਨਹੀਂ ਲਿਆਂਦਾ, ਅਤੇ ਨਾ ਹੀ ਕੁਝ ਵੀ ਲੈ ਕੇ ਜਾ ਸਕਦੇ ਹਾਂ।

8ਪਰ ਜੇ ਸਾਡੇ ਕੋਲ ਭੋਜਨ ਅਤੇ ਕੱਪੜੇ ਹਨ, ਤਾਂ ਅਸੀਂ ਇਸ ਨਾਲ ਸੰਤੁਸ਼ਟ ਹੋਵਾਂਗੇ।

9ਉਹ ਜੋ ਅਮੀਰ ਹੋਣਾ ਚਾਹੁੰਦੇ ਹਨ ਪਰਤਾਵੇ ਅਤੇ ਇੱਕ ਜਾਲ ਵਿੱਚ ਫਸ ਜਾਂਦੇ ਹਨ ਅਤੇ ਬਹੁਤ ਸਾਰੀਆਂ ਮੂਰਖਤਾ ਅਤੇ ਨੁਕਸਾਨ ਕਰਨ ਵਾਲੀਆਂ ਇੱਛਾਵਾਂ ਵਿੱਚ ਫਸ ਜਾਂਦੇ ਹਨ ਜੋ ਲੋਕਾਂ ਨੂੰ ਬਰਬਾਦ ਅਤੇ ਤਬਾਹੀ ਵਿੱਚ ਡੋਬ ਦਿੰਦੀਆਂ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.