11ਤੁਸੀਂ ਆਪਣੀ ਪ੍ਰਾਰਥਨਾ ਨਾਲ ਸਾਡੀ ਸਹਾਇਤਾ ਕਰੋ। ਉਹ ਵਰਦਾਨ ਜੋ ਬਹੁਤਿਆਂ ਦੇ ਰਾਹੀ ਸਾਨੂੰ ਮਿਲਿਆ ਉਹ ਦਾ ਬਹੁਤੇ ਲੋਕ ਸਾਡੇ ਲਈ ਧੰਨਵਾਦ ਵੀ ਕਰਨ।
12ਸਾਨੂੰ ਇਸ ਗੱਲ ਤੇ ਮਾਣ ਹੈ: ਸਾਡਾ ਜ਼ਮੀਰ ਇਸ ਗੱਲ ਦੀ ਗਵਾਹੀ ਦਿੰਦਾ ਹੈ ਕਿ ਅਸੀਂ ਆਪਣੇ ਆਪ ਨੂੰ ਸੰਸਾਰ ਵਿੱਚ, ਅਤੇ ਖਾਸ ਕਰਕੇ ਤੁਹਾਡੇ ਨਾਲ ਸਾਡੇ ਸੰਬੰਧਾਂ ਵਿੱਚ, ਇਮਾਨਦਾਰੀ ਅਤੇ ਈਸ਼ਵਰੀ ਇਮਾਨਦਾਰੀ ਨਾਲ ਚਲਾਇਆ ਹੈ। ਅਸੀਂ ਅਜਿਹਾ ਦੁਨਿਆਵੀ ਬੁੱਧੀ ਤੇ ਨਹੀਂ ਬਲਕਿ ਪਰਮੇਸ਼ਵਰ ਦੀ ਕਿਰਪਾ ਤੇ ਨਿਰਭਰ ਹੋ ਕੇ ਕੀਤਾ।
13ਕਿਉਂਕਿ ਅਸੀਂ ਤੁਹਾਨੂੰ ਅਜਿਹਾ ਕੁਝ ਨਹੀਂ ਲਿਖਦੇ ਜੋ ਤੁਸੀਂ ਪੜ੍ਹ ਜਾਂ ਸਮਝ ਨਾ ਸਕੋ। ਅਤੇ ਤੁਸੀਂ ਮੰਨਦੇ ਵੀ ਹੋ ਅਤੇ ਮੈਨੂੰ ਆਸ ਹੈ ਜੋ ਤੁਸੀਂ ਅੰਤ ਤੱਕ ਮੰਨੋਗੇ ਵੀ,
14ਜਿਵੇਂ ਤੁਸੀਂ ਸਾਨੂੰ ਕੁਝ ਮੰਨ ਵੀ ਲਿਆ, ਅਤੇ ਤੁਸੀਂ ਸਮਝ ਵੀ ਜਾਓਗੇ ਜਿਵੇਂ ਸਾਡੇ ਪ੍ਰਭੂ ਯਿਸ਼ੂ ਦੇ ਵਾਪਸ ਆਉਣ ਦੇ ਦਿਨ ਅਸੀਂ ਤੁਹਾਡਾ ਮਾਣ ਹਾਂ ਤੇ ਤੁਸੀਂ ਸਾਡਾ ਵੀ ਹੋ।
15ਕਿਉਂਕਿ ਮੈਨੂੰ ਇਸ ਬਾਰੇ ਭਰੋਸਾ ਸੀ, ਮੈਂ ਤੁਹਾਨੂੰ ਦੁੱਗਣੀ ਕਿਰਪਾ ਦਾ ਅਨੁਭਵ ਕਰਾਉਣ ਦੇ ਉਦੇਸ਼ ਨਾਲ ਤੁਹਾਡੇ ਕੋਲ ਆਉਣਾ ਚਾਹੁੰਦਾ ਸੀ।