13ਕਿਉਂਕਿ ਅਸੀਂ ਤੁਹਾਨੂੰ ਅਜਿਹਾ ਕੁਝ ਨਹੀਂ ਲਿਖਦੇ ਜੋ ਤੁਸੀਂ ਪੜ੍ਹ ਜਾਂ ਸਮਝ ਨਾ ਸਕੋ। ਅਤੇ ਤੁਸੀਂ ਮੰਨਦੇ ਵੀ ਹੋ ਅਤੇ ਮੈਨੂੰ ਆਸ ਹੈ ਜੋ ਤੁਸੀਂ ਅੰਤ ਤੱਕ ਮੰਨੋਗੇ ਵੀ,
14ਜਿਵੇਂ ਤੁਸੀਂ ਸਾਨੂੰ ਕੁਝ ਮੰਨ ਵੀ ਲਿਆ, ਅਤੇ ਤੁਸੀਂ ਸਮਝ ਵੀ ਜਾਓਗੇ ਜਿਵੇਂ ਸਾਡੇ ਪ੍ਰਭੂ ਯਿਸ਼ੂ ਦੇ ਵਾਪਸ ਆਉਣ ਦੇ ਦਿਨ ਅਸੀਂ ਤੁਹਾਡਾ ਮਾਣ ਹਾਂ ਤੇ ਤੁਸੀਂ ਸਾਡਾ ਵੀ ਹੋ।
15ਕਿਉਂਕਿ ਮੈਨੂੰ ਇਸ ਬਾਰੇ ਭਰੋਸਾ ਸੀ, ਮੈਂ ਤੁਹਾਨੂੰ ਦੁੱਗਣੀ ਕਿਰਪਾ ਦਾ ਅਨੁਭਵ ਕਰਾਉਣ ਦੇ ਉਦੇਸ਼ ਨਾਲ ਤੁਹਾਡੇ ਕੋਲ ਆਉਣਾ ਚਾਹੁੰਦਾ ਸੀ।
16ਅਤੇ ਤੁਹਾਡੇ ਕੋਲੋਂ ਹੋ ਕੇ ਮਕਦੂਨਿਯਾ ਪ੍ਰਦੇਸ਼ ਨੂੰ ਜਾਂਵਾਂ ਅਤੇ ਫਿਰ ਮਕਦੂਨਿਯਾ ਤੋਂ ਹੋ ਕੇ ਤੁਹਾਡੇ ਕੋਲ ਆਵਾਂ ਅਤੇ ਇਸ ਤੋਂ ਤੁਹਾਡੇ ਕੋਲੋਂ ਯਹੂਦਿਯਾ ਪ੍ਰਦੇਸ਼ ਵੱਲ ਪਹੁੰਚਾਇਆ ਜਾਂਵਾਂ।
17ਉਪਰੰਤ ਜਦ ਮੈਂ ਇਹ ਚਾਹਤ ਕੀਤੀ ਤਾਂ ਫਿਰ ਕੀ ਮੈਂ ਕੁਝ ਚਲਾਕੀ ਕੀਤੀ? ਕੀ ਮੈਂ ਸਰੀਰ ਅਨੁਸਾਰ ਆਪਣੀਆਂ ਯੋਜਨਾਵਾਂ ਬਣਾਉਂਦਾ ਹਾਂ ਤਾਂ ਜੋ ਮੇਰੇ ਸਾਹਾ ਵਿੱਚੋਂ ਦੋਵੇਂ, “ਹਾਂ ਦੀ ਹਾਂ ਹੋਵੇ, ਅਤੇ ਨਾਂਹ ਦੀ ਨਾਂਹ ਹੋਵੇ”?