18ਪਰ ਜਿਸ ਤਰ੍ਹਾਂ ਪਰਮੇਸ਼ਵਰ ਵਫ਼ਾਦਾਰ ਹੈ, ਉਸੇ ਤਰ੍ਹਾਂ ਸਾਡਾ ਬਚਨ ਤੁਹਾਡੇ ਨਾਲ, “ਹਾਂ ਅਤੇ ਨਾਂਹ,” ਦੋਨੋਂ ਨਹੀਂ ਹਨ।
19ਕਿਉਂ ਜੋ ਪਰਮੇਸ਼ਵਰ ਦਾ ਪੁੱਤਰ, ਯਿਸ਼ੂ ਮਸੀਹ ਜਿਸ ਦਾ ਅਸੀਂ ਅਰਥਾਤ ਮੈਂ ਅਤੇ ਸਿਲਵਾਨੁਸ ਅਤੇ ਤਿਮੋਥਿਉਸ ਨੇ ਤੁਹਾਡੇ ਵਿੱਚ ਪ੍ਰਚਾਰ ਕੀਤਾ ਸੋ, “ਹਾਂ ਅਤੇ ਨਾਂਹ ਨਹੀਂ,” ਪਰ ਉਸ ਵਿੱਚ “ਹਾਂ ਹੀ ਹਾਂ,” ਹੋਈ।
20ਪਰਮੇਸ਼ਵਰ ਦੇ ਵਾਅਦੇ ਭਾਵੇਂ ਕਿਨ੍ਹੇ ਹੀ ਹੋਣ, ਉਹ ਮਸੀਹ ਦੇ ਵਿੱਚ “ਹਾਂ” ਹੀ ਹਨ। ਅਤੇ ਇਸ ਲਈ ਉਸ ਦੇ ਰਾਹੀ “ਆਮੀਨ” ਬੋਲਣ ਨਾਲ ਸਾਡੇ ਦੁਆਰਾ ਪਰਮੇਸ਼ਵਰ ਦੀ ਵਡਿਆਈ ਵੀ ਹੋਵੇ।
21ਹੁਣ ਇਹ ਪਰਮੇਸ਼ਵਰ ਹੈ ਜਿਹੜਾ ਸਾਨੂੰ ਅਤੇ ਤੁਹਾਨੂੰ ਦੋਨਾਂ ਨੂੰ ਮਸੀਹ ਵਿੱਚ ਕਾਇਮ ਕਰਦਾ ਹੈ। ਅਤੇ ਉਸ ਨੇ ਸਾਨੂੰ ਮਸਹ ਕੀਤਾ ਹੈ,
22ਅਤੇ ਉਸ ਨੇ ਸਾਡੇ ਉੱਤੇ ਆਪਣੀ ਮਲਕੀਅਤ ਦੀ ਮੋਹਰ ਲਗਾਈ, ਅਤੇ ਆਪਣੀ ਆਤਮਾ ਨੂੰ ਸਾਡੇ ਦਿਲਾਂ ਵਿੱਚ ਇੱਕ ਜਮ੍ਹਾਂ ਕੀਤੀ ਹੋਈ ਰਾਸ਼ੀ ਦੇ ਰੂਪ ਵਿੱਚ ਪਾਇਆ, ਤਾਂ ਜੋ ਆਉਣ ਵਾਲੇ ਸਮੇਂ ਦੀ ਗਰੰਟੀ ਹੋਵੇ।