13ਪਰ ਅਸੀਂ, ਨਾਪ ਤੋਂ ਬਾਹਰ ਨਹੀਂ ਸਗੋਂ ਉਸ ਨਾਪ ਦੇ ਅੰਦਾਜ਼ੇ ਅਨੁਸਾਰ ਮਾਣ ਕਰਾਂਗੇ, ਜੋ ਪਰਮੇਸ਼ਵਰ ਨੇ ਸਾਨੂੰ ਵੰਡ ਕੇ ਦਿੱਤਾ ਹੈ, ਉਹ ਨਾਪ ਤੁਹਾਡੇ ਤੱਕ ਪਹੁੰਚਦਾ ਹੈ।
14ਅਸੀਂ ਆਪਣੇ ਆਪ ਨੂੰ ਜ਼ਿਆਦਾ ਨਹੀਂ ਵਧਾ ਰਹੇ, ਜਿਵੇਂ ਕਿ ਅਸੀਂ ਤੁਹਾਡੇ ਕੋਲ ਪਹੁੰਚੇ, ਅਸੀਂ ਸਭ ਤੋਂ ਪਹਿਲਾਂ ਤੁਹਾਡੇ ਕੋਲ ਮਸੀਹ ਦੀ ਖੁਸ਼ਖ਼ਬਰੀ ਲੈ ਕੇ ਆਏ ਸੀ।
15ਨਾ ਅਸੀਂ ਨਾਪ ਤੋਂ ਬਾਹਰ ਹੋ ਕੇ ਹੋਰਨਾਂ ਦੀਆਂ ਮਿਹਨਤਾਂ ਉੱਤੇ ਮਾਣ ਕਰਦੇ ਹਾਂ। ਸਾਡੀ ਆਸ ਇਹ ਹੈ ਕਿ ਜਿਵੇਂ ਤੁਹਾਡਾ ਵਿਸ਼ਵਾਸ ਵੱਧਦਾ ਜਾਵੇਂ, ਤਿਵੇਂ ਅਸੀਂ ਵੀ ਆਪਣੇ ਖੇਤਰ ਵਿੱਚ ਵਧਾਏ ਜਾਵਾਂਗੇ।
16ਤਾਂ ਜੋ ਅਸੀਂ ਤੁਹਾਡੇ ਤੋਂ ਦੂਰ ਦੇ ਖੇਤਰਾਂ ਵਿੱਚ ਸੁਣਾਈਏ। ਕਿਉਂਕਿ ਅਸੀਂ ਨਹੀਂ ਚਾਹੁੰਦੇ ਹੋਰਨਾਂ ਦੇ ਖੇਤਰਾਂ ਵਿੱਚ ਉਹਨਾਂ ਕੰਮਾਂ ਦੇ ਲਈ ਜਿਹੜੇ ਪਹਿਲੇ ਹੀ ਕੀਤੇ ਹੋਏ ਹਨ ਮਾਣ ਕਰੀਏ।
17ਪਰ, “ਜੇ ਕੋਈ ਮਾਣ ਕਰੇ ਉਹ ਪਰਮੇਸ਼ਵਰ ਵਿੱਚ ਮਾਣ ਕਰੇ।”