1ਮੈਂ ਪੌਲੁਸ, ਜੋ ਤੁਹਾਡੇ ਵਿੱਚ ਮੌਜੂਦ ਹੋਣ ਵੇਲੇ ਨਿਮਰ ਹਾਂ, ਪਰ ਜਦੋਂ ਤੁਹਾਡੇ ਤੋਂ ਦੂਰ ਹਾਂ ਤਾਂ ਦਲੇਰ ਹਾਂ, ਮਸੀਹ ਦੀ ਉਦਾਰਤਾ ਅਤੇ ਨਰਮਾਈ ਵਿੱਚ ਤੁਹਾਨੂੰ ਨਿੱਜੀ ਅਪੀਲ ਕਰ ਰਿਹਾ ਹਾਂ!
2ਮੇਰੀ ਤੁਹਾਡੇ ਅੱਗੇ ਇਹ ਬੇਨਤੀ ਹੈ ਜਦੋਂ ਮੈਂ ਉੱਥੇ ਆਵਾਂ ਤਾਂ ਮੈਨੂੰ ਉਸ ਤਰ੍ਹਾਂ ਦਲੇਰ ਨਾ ਹੋਣਾ ਪਵੇ ਜਿੰਨਾਂ ਮੈਂ ਕੁਝ ਲੋਕਾਂ ਦੇ ਪ੍ਰਤੀ ਦਲੇਰ ਹੋਣ ਦੀ ਉਮੀਦ ਕਰਦਾ ਹਾਂ ਜਿਹੜੇ ਸੋਚਦੇ ਹਨ ਕਿ ਅਸੀਂ ਇਸ ਸੰਸਾਰ ਦੇ ਅਨੁਸਾਰ ਜੀਵਨ ਜੀਉਂਦੇ ਹਾਂ।
3ਭਾਵੇਂ ਅਸੀਂ ਸਰੀਰ ਦੇ ਵਿੱਚ ਜਿਉਂਦੇ ਹਾਂ, ਪਰ ਸਰੀਰ ਦੇ ਅਨੁਸਾਰ ਯੁੱਧ ਨਹੀਂ ਕਰਦੇ।
4ਇਸ ਲਈ ਸਾਡੇ ਯੁੱਧ ਦੇ ਹਥਿਆਰ ਸੰਸਾਰਕ ਨਹੀਂ, ਸਗੋਂ ਪਰਮੇਸ਼ਵਰ ਦੇ ਸ਼ਕਤੀਸ਼ਾਲੀ ਹਥਿਆਰ ਹਨ ਜੋ ਗੜ੍ਹਾਂ ਨੂੰ ਨਸ਼ਟ ਕਰ ਦਿੰਦੇ ਹਨ ਅਤੇ ਬਹੁਤ ਤਾਕਤਵਰ ਹਨ।