2 ਕੁਰਿੰਥੀਆਂ 10

ਮੈਂ ਪੌਲੁਸ, ਜੋ ਤੁਹਾਡੇ ਵਿੱਚ ਮੌਜੂਦ ਹੋਣ ਵੇਲੇ ਨਿਮਰ ਹਾਂ, ਪਰ ਜਦੋਂ ਤੁਹਾਡੇ ਤੋਂ ਦੂਰ ਹਾਂ ਤਾਂ ਦਲੇਰ ਹਾਂ, ਮਸੀਹ ਦੀ ਉਦਾਰਤਾ ਅਤੇ ਨਰਮਾਈ ਵਿੱਚ ਤੁਹਾਨੂੰ ਨਿੱਜੀ ਅਪੀਲ ਕਰ ਰਿਹਾ ਹਾਂ!

2 Corinthians 10:1 (UKJV) Now I Paul myself plead to you by the meekness and gentleness of Christ, who in presence am base among you, but being absent am bold toward you:

1ਮੈਂ ਪੌਲੁਸ, ਜੋ ਤੁਹਾਡੇ ਵਿੱਚ ਮੌਜੂਦ ਹੋਣ ਵੇਲੇ ਨਿਮਰ ਹਾਂ, ਪਰ ਜਦੋਂ ਤੁਹਾਡੇ ਤੋਂ ਦੂਰ ਹਾਂ ਤਾਂ ਦਲੇਰ ਹਾਂ, ਮਸੀਹ ਦੀ ਉਦਾਰਤਾ ਅਤੇ ਨਰਮਾਈ ਵਿੱਚ ਤੁਹਾਨੂੰ ਨਿੱਜੀ ਅਪੀਲ ਕਰ ਰਿਹਾ ਹਾਂ!

2ਮੇਰੀ ਤੁਹਾਡੇ ਅੱਗੇ ਇਹ ਬੇਨਤੀ ਹੈ ਜਦੋਂ ਮੈਂ ਉੱਥੇ ਆਵਾਂ ਤਾਂ ਮੈਨੂੰ ਉਸ ਤਰ੍ਹਾਂ ਦਲੇਰ ਨਾ ਹੋਣਾ ਪਵੇ ਜਿੰਨਾਂ ਮੈਂ ਕੁਝ ਲੋਕਾਂ ਦੇ ਪ੍ਰਤੀ ਦਲੇਰ ਹੋਣ ਦੀ ਉਮੀਦ ਕਰਦਾ ਹਾਂ ਜਿਹੜੇ ਸੋਚਦੇ ਹਨ ਕਿ ਅਸੀਂ ਇਸ ਸੰਸਾਰ ਦੇ ਅਨੁਸਾਰ ਜੀਵਨ ਜੀਉਂਦੇ ਹਾਂ।

3ਭਾਵੇਂ ਅਸੀਂ ਸਰੀਰ ਦੇ ਵਿੱਚ ਜਿਉਂਦੇ ਹਾਂ, ਪਰ ਸਰੀਰ ਦੇ ਅਨੁਸਾਰ ਯੁੱਧ ਨਹੀਂ ਕਰਦੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.