13ਤੁਹਾਡੀ ਇਸ ਸੇਵਕਾਈ ਦਾ ਪ੍ਰਮਾਣ ਪਾ ਕੇ ਉਹ ਪਰਮੇਸ਼ਵਰ ਦੀ ਮਹਿਮਾ ਕਰਦੇ ਹਨ, ਜੋ ਤੁਸੀਂ ਮਸੀਹ ਦੀ ਖੁਸ਼ਖ਼ਬਰੀ ਦੇ ਵਾਇਦੇ ਵਿੱਚ ਅਧੀਨ ਹੋ ਅਤੇ ਉਹਨਾਂ ਸਭਨਾਂ ਲਈ ਦਾਨ ਉਦਾਰਤਾ (ਖੁੱਲ੍ਹ-ਦਿਲੀ) ਨਾਲ ਦਿੰਦੇ ਹੋ।
14ਤੁਹਾਡੇ ਉੱਤੇ ਪਰਮੇਸ਼ਵਰ ਦੀ ਵੱਡੀ ਕਿਰਪਾ ਦੇਖ ਕੇ, ਉਹ ਬਹੁਤ ਲਗਨ ਨਾਲ ਤੁਹਾਡੇ ਲਈ ਪ੍ਰਾਰਥਨਾ ਕਰਨਗੇ।
15ਪਰਮੇਸ਼ਵਰ ਦਾ ਧੰਨਵਾਦ ਉਸ ਦੇ ਦਿੱਤੇ ਹੋਏ ਵਰਦਾਨ ਦੇ ਲਈ!