2 ਕੁਰਿੰਥੀਆਂ 9

ਤੁਹਾਡੀ ਇਸ ਸੇਵਕਾਈ ਦਾ ਪ੍ਰਮਾਣ ਪਾ ਕੇ ਉਹ ਪਰਮੇਸ਼ਵਰ ਦੀ ਮਹਿਮਾ ਕਰਦੇ ਹਨ, ਜੋ ਤੁਸੀਂ ਮਸੀਹ ਦੀ ਖੁਸ਼ਖ਼ਬਰੀ ਦੇ ਵਾਇਦੇ ਵਿੱਚ ਅਧੀਨ ਹੋ ਅਤੇ ਉਹਨਾਂ ਸਭਨਾਂ ਲਈ ਦਾਨ ਉਦਾਰਤਾ (ਖੁੱਲ੍ਹ-ਦਿਲੀ) ਨਾਲ ਦਿੰਦੇ ਹੋ।

2 Corinthians 9:13 (UKJV) While by the experiment of this ministration they glorify God for your professed subjection unto the gospel of Christ, and for your liberal distribution unto them, and unto all men;

11ਤਾਂ ਜੋ ਤੁਸੀਂ ਸਭਨਾਂ ਗੱਲਾਂ ਵਿੱਚ ਹਰ ਪ੍ਰਕਾਰ ਦੀ ਉਦਾਰਤਾ ਲਈ ਧਨੀ ਹੋ ਜਾਓ, ਜਿਹੜੀ ਸਾਡੇ ਰਾਹੀ ਪਰਮੇਸ਼ਵਰ ਦੇ ਧੰਨਵਾਦ ਲਈ ਗੁਣਕਾਰੀ ਹੈ।

12ਕਿਉਂਕਿ ਇਹ ਸੇਵਕਾਈ ਨਾ ਸਿਰਫ ਪਰਮੇਸ਼ਵਰ ਦੇ ਲੋਕਾਂ ਦੀਆ ਜ਼ਰੂਰਤਾਂ ਨੂੰ ਪੂਰਾ ਕਰਨਾ ਹੈ, ਸਗੋਂ ਪਰਮੇਸ਼ਵਰ ਦਾ ਧੰਨਵਾਦ ਕਰਨ ਲਈ ਬਹੁਤ ਸਾਰੇ ਪ੍ਰਗਟਾਵਿਆਂ ਵਿੱਚ ਭਰਭੂਰ ਹੈ।

13ਤੁਹਾਡੀ ਇਸ ਸੇਵਕਾਈ ਦਾ ਪ੍ਰਮਾਣ ਪਾ ਕੇ ਉਹ ਪਰਮੇਸ਼ਵਰ ਦੀ ਮਹਿਮਾ ਕਰਦੇ ਹਨ, ਜੋ ਤੁਸੀਂ ਮਸੀਹ ਦੀ ਖੁਸ਼ਖ਼ਬਰੀ ਦੇ ਵਾਇਦੇ ਵਿੱਚ ਅਧੀਨ ਹੋ ਅਤੇ ਉਹਨਾਂ ਸਭਨਾਂ ਲਈ ਦਾਨ ਉਦਾਰਤਾ (ਖੁੱਲ੍ਹ-ਦਿਲੀ) ਨਾਲ ਦਿੰਦੇ ਹੋ।

14ਤੁਹਾਡੇ ਉੱਤੇ ਪਰਮੇਸ਼ਵਰ ਦੀ ਵੱਡੀ ਕਿਰਪਾ ਦੇਖ ਕੇ, ਉਹ ਬਹੁਤ ਲਗਨ ਨਾਲ ਤੁਹਾਡੇ ਲਈ ਪ੍ਰਾਰਥਨਾ ਕਰਨਗੇ।

15ਪਰਮੇਸ਼ਵਰ ਦਾ ਧੰਨਵਾਦ ਉਸ ਦੇ ਦਿੱਤੇ ਹੋਏ ਵਰਦਾਨ ਦੇ ਲਈ!

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.