2 ਕੁਰਿੰਥੀਆਂ 11

ਕੀ ਉਹ ਇਬਰਾਨੀ ਹਨ? ਮੈਂ ਵੀ ਹਾਂ। ਕੀ ਉਹ ਇਸਰਾਏਲੀ ਹਨ? ਮੈਂ ਵੀ ਹਾਂ। ਕੀ ਉਹ ਅਬਰਾਹਾਮ ਦੀ ਵੰਸ਼ ਵਿੱਚੋਂ ਹਨ? ਮੈਂ ਵੀ ਹਾਂ।

2 Corinthians 11:22 (UKJV) Are they Hebrews? so am I. Are they Israelites? so am I. Are they the seed of Abraham? so am I.

20ਦਰਅਸਲ, ਤੁਸੀਂ ਸਹਾਰ ਲੈਂਦੇ ਹੋ, ਜਦੋਂ ਤੁਹਾਨੂੰ ਕੋਈ ਗੁਲਾਮ ਬਣਾਉਂਦਾ ਹੈ, ਜਾਂ ਤੁਹਾਡਾ ਸੋਸ਼ਣ ਕਰਦਾ ਹੈ, ਜਾਂ ਤੁਹਾਡਾ ਫ਼ਾਇਦਾ ਉਠਾਉਂਦਾ ਹੈ, ਆਪਣੇ ਆਪ ਨੂੰ ਉੱਚਿਆਂ ਕਰਦਾ ਹੈ, ਜਦ ਕੋਈ ਤੁਹਾਡੇ ਮੂੰਹ ਤੇ ਚਪੇੜਾਂ ਮਾਰਦਾ ਹੈ।

21ਮੈਨੂੰ ਸ਼ਰਮਿੰਦਾ ਹੋ ਕੇ ਕਹਿਣਾ ਪੈ ਰਿਹਾ ਹੈ, ਅਸੀਂ ਬਹੁਤ ਕਮਜ਼ੋਰ ਸੀ! ਕੋਈ ਕਿਸੇ ਵੀ ਵਿਸ਼ੇ ਦਾ ਮਾਣ ਕਰਨ ਦਾ ਹੌਸਲਾ ਕਰੇ, ਮੈਂ ਇਸ ਮੂਰਖਤਾਈ ਨਾਲ ਬੋਲ ਰਿਹਾ ਹਾਂ, ਮੈ ਵੀ ਇਸ ਪ੍ਰਕਾਰ ਦਾ ਅਭਿਮਾਨ ਕਰਨ ਦੀ ਕੋਸ਼ਿਸ਼ ਨਹੀਂ ਕਰ ਰਿਹਾ ਹਾਂ।

22ਕੀ ਉਹ ਇਬਰਾਨੀ ਹਨ? ਮੈਂ ਵੀ ਹਾਂ। ਕੀ ਉਹ ਇਸਰਾਏਲੀ ਹਨ? ਮੈਂ ਵੀ ਹਾਂ। ਕੀ ਉਹ ਅਬਰਾਹਾਮ ਦੀ ਵੰਸ਼ ਵਿੱਚੋਂ ਹਨ? ਮੈਂ ਵੀ ਹਾਂ।

23ਕੀ ਉਹ ਮਸੀਹ ਦੇ ਸੇਵਕ ਹਨ? (ਮੈਂ ਬੇਸੁੱਧ ਵਾਂਗੂੰ ਬੋਲਦਾ ਹਾਂ।) ਮੈਂ ਉਹਨਾਂ ਨਾਲੋਂ ਵਧੀਕ ਹਾਂ। ਅਰਥਾਤ ਸਖ਼ਤ ਮਿਹਨਤ ਕਰਨ ਵਿੱਚ ਵੱਧ ਕੇ ਹਾਂ, ਕੈਦ ਵਿੱਚ ਵਧੀਕ, ਮਾਰ ਖਾਣ ਵਿੱਚ ਹੱਦੋਂ ਬਾਹਰ, ਮੌਤ ਦੇ ਜੋਖਮਾਂ ਵਿੱਚ ਵੀ ਵੱਧ ਕੇ ਹਾਂ।

24ਮੈਂ ਪੰਜ ਵਾਰ ਯਹੂਦਿਆਂ ਦੇ ਹੱਥੋ ਉਨਤਾਲੀ-ਉਨਤਾਲੀ ਕੋਰੜੇ ਖਾਧੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.