2 ਕੁਰਿੰਥੀਆਂ 11

ਕਿਉਂ ਜੋ ਮੈਂ ਉਹਨਾਂ “ਮਹਾਨ ਰਸੂਲਾਂ” ਵਿੱਚੋਂ ਆਪਣੇ ਆਪ ਨੂੰ ਕਿਸੇ ਨਾਲੋਂ ਘੱਟ ਨਹੀਂ ਸਮਝਦਾ ਹਾਂ।

2 Corinthians 11:5 (UKJV) For I suppose I was not a thing behind the very chiefest apostles.

3ਪਰ ਮੈਂ ਡਰਦਾ ਹਾਂ ਕਿ ਜਿਵੇਂ ਹੱਵਾਹ ਨੂੰ ਸੱਪ ਨੇ ਚਲਾਕੀ ਨਾਲ ਭਰਮਾ ਕੇ ਧੋਖਾ ਦਿੱਤਾ ਸੀ, ਉਸੇ ਤਰ੍ਹਾਂ ਸ਼ੈਤਾਨ ਤੁਹਾਡੇ ਮਨਾਂ ਨੂੰ ਤੁਹਾਡੀ ਇਮਾਨਦਾਰੀ ਅਤੇ ਸ਼ੁੱਧਤਾ ਜੋ ਮਸੀਹ ਵੱਲ ਹੈ ਉਸ ਨੂੰ ਮੋੜ ਦੇਵੇ।

4ਕਿਉਂਕਿ ਜੇ ਕੋਈ ਤੁਹਾਡੇ ਕੋਲ ਆਵੇ ਅਤੇ ਉਸ ਯਿਸ਼ੂ ਤੋਂ ਇਲਾਵਾ ਕਿਸੇ ਹੋਰ ਯਿਸ਼ੂ ਦਾ ਪ੍ਰਚਾਰ ਕਰੇ ਜਿਸ ਦਾ ਅਸੀਂ ਉਪਦੇਸ਼ ਤੁਹਾਨੂੰ ਦਿੱਤਾ ਸੀ, ਜਾਂ ਤੁਹਾਨੂੰ ਕੋਈ ਹੋਰ ਵੱਖਰਾ ਆਤਮਾ ਪ੍ਰਾਪਤ ਹੋਵੇ ਜਿਹੜਾ ਤੁਹਾਨੂੰ ਨਹੀਂ ਮਿਲਿਆ, ਜਾਂ ਤੁਸੀਂ ਕਿਸੇ ਹੋਰ ਖੁਸ਼ਖ਼ਬਰੀ ਨੂੰ ਮੰਨਦੇ ਹੋ ਜਿਸ ਨੂੰ ਤੁਸੀਂ ਪਹਿਲਾਂ ਨਹੀਂ ਸੀ ਮੰਨਿਆ, ਤਾਂ ਤੁਸੀਂ ਉਸ ਨੂੰ ਜਲਦੀ ਨਾਲ ਹੀ ਸਵੀਕਾਰ ਕਰ ਲੈਂਦੇ ਹੋ।

5ਕਿਉਂ ਜੋ ਮੈਂ ਉਹਨਾਂ “ਮਹਾਨ ਰਸੂਲਾਂ” ਵਿੱਚੋਂ ਆਪਣੇ ਆਪ ਨੂੰ ਕਿਸੇ ਨਾਲੋਂ ਘੱਟ ਨਹੀਂ ਸਮਝਦਾ ਹਾਂ।

6ਭਾਂਵੇ ਮੈਂ ਬੋਲਣ ਵਿੱਚ ਚੰਗਾ ਨਾ ਵੀ ਹੋਵਾਂ, ਪਰ ਮੇਰੇ ਕੋਲ ਗਿਆਨ ਘੱਟ ਨਹੀਂ। ਅਸੀਂ ਹਰ ਤਰ੍ਹਾਂ ਤੁਹਾਡੇ ਲਈ ਸਭਨਾਂ ਗੱਲਾਂ ਵਿੱਚ ਇਸ ਨੂੰ ਪ੍ਰਗਟ ਕੀਤਾ।

7ਕੀ ਤੁਹਾਨੂੰ ਮੁਫ਼ਤ ਵਿੱਚ ਪਰਮੇਸ਼ਵਰ ਦੀ ਖੁਸ਼ਖ਼ਬਰੀ ਦਾ ਪ੍ਰਚਾਰ ਕਰਕੇ ਤੁਹਾਨੂੰ ਉੱਚਾ ਕਰਨ ਲਈ ਆਪਣੇ ਆਪ ਨੂੰ ਨੀਵਾਂ ਕੀਤਾ, ਕੀ ਮੈਂ ਇਸ ਦੇ ਵਿੱਚ ਕੋਈ ਪਾਪ ਕੀਤਾ?

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.