9ਉਸ ਨੇ ਮੈਨੂੰ ਆਖਿਆ ਹੈ, “ਮੇਰੀ ਕਿਰਪਾ ਹੀ ਤੇਰੇ ਲਈ ਕਾਫ਼ੀ ਹੈ, ਕਿਉਂਕਿ ਮੇਰੀ ਸ਼ਕਤੀ ਕਮਜ਼ੋਰਾਂ ਨੂੰ ਸੰਪੂਰਨ ਬਣਾਉਂਦੀ ਹੈ।” ਇਸ ਲਈ ਮੈਂ ਆਪਣੀਆਂ ਕਮਜ਼ੋਰੀਆਂ ਉੱਤੇ ਵੱਡੇ ਆਨੰਦ ਨਾਲ ਮਾਣ ਕਰਾਂਗਾ ਤਾਂ ਜੋ ਮਸੀਹ ਦੀ ਸਮਰੱਥਾ ਮੇਰੇ ਉੱਤੇ ਬਣੀ ਰਹੇ।
10ਇਸ ਲਈ ਮੈਂ ਮਸੀਹ ਦੇ ਕਾਰਨ, ਕਮਜ਼ੋਰੀਆਂ ਵਿੱਚ, ਬੇਇਜ਼ਤੀ ਵਿੱਚ, ਤੰਗੀਆਂ ਵਿੱਚ, ਸਤਾਏ ਜਾਣ ਵਿੱਚ, ਮੁਸ਼ਕਲਾਂ ਵਿੱਚ ਆਨੰਦ ਹਾਂ। ਕਿਉਂਕਿ ਜਦੋਂ ਮੈਂ ਨਿਰਬਲ ਹੁੰਦਾ ਹਾਂ ਤਦ ਹੀ ਮੈਂ ਸਮਰੱਥੀ ਹੁੰਦਾ ਹਾਂ।
11ਮੈਂ ਆਪਣੇ ਆਪ ਮੂਰਖ ਬਣਿਆ ਹਾਂ, ਪਰ ਤੁਸੀਂ ਮਜ਼ਬੂਰ ਕੀਤਾ। ਕਿਉਂਕਿ ਚਾਹੀਦਾ ਹੈ ਕਿ ਤੁਸੀਂ ਮੇਰੀ ਵਡਿਆਈ ਕਰਦੇ ਭਾਵੇਂ ਮੈਂ ਕੁਝ ਵੀ ਨਹੀਂ ਹਾਂ ਤਾਂ ਵੀ ਉਹਨਾਂ “ਮਹਾਨ ਰਸੂਲਾਂ,” ਤੋਂ ਕੁਝ ਘੱਟ ਨਹੀਂ ਹਾਂ।
12ਤੁਹਾਡੇ ਵਿੱਚ ਰਹਿੰਦੇ ਹੋਏ ਮੈਂ ਇੱਕ ਸੱਚੇ ਰਸੂਲ ਦੇ ਚਿੰਨ੍ਹ, ਪੂਰੇ ਧੀਰਜ ਨਾਲ ਨਿਸ਼ਾਨੀਆਂ, ਕਰਾਮਾਤਾਂ ਅਤੇ ਚਮਤਕਾਰ ਤੁਹਾਡੇ ਵਿੱਚ ਵਿਖਾਏ।
13ਕਿਉਂ ਜੋ ਉਹ ਕਿਹੜੀ ਗੱਲ ਹੈ ਜਿਸ ਦੇ ਵਿੱਚ ਤੁਸੀਂ ਹੋਰਨਾਂ ਕਲੀਸਿਆ ਨਾਲੋਂ ਘੱਟ ਹੋ, ਇਸ ਤੋਂ ਇਲਾਵਾ ਕਿ ਮੈਂ ਆਪ ਤੁਹਾਡੇ ਲਈ ਬੋਝ ਨਾ ਬਣਿਆ? ਤੁਸੀਂ ਮੇਰੀਆਂ ਗਲਤੀਆਂ ਨੂੰ ਮਾਫ਼ ਕਰੋ!