2 ਕੁਰਿੰਥੀਆਂ 12

ਹੁਣ, ਮੈਂ ਤੀਸਰੀ ਵਾਰ ਤੁਹਾਡੇ ਕੋਲ ਆਉਣ ਨੂੰ ਤਿਆਰ ਹਾਂ, ਅਤੇ ਤੁਹਾਡੇ ਲਈ ਬੋਝ ਨਾ ਬਣਾ, ਕਿਉਂਕਿ ਮੈਂ ਤੁਹਾਡੇ ਧਨ ਨੂੰ ਨਹੀਂ ਸਗੋਂ ਤੁਹਾਨੂੰ ਚਾਹੁੰਦਾ ਹਾਂ। ਇਸ ਸੰਬੰਧ ਵਿੱਚ, ਬੱਚੇ ਆਪਣੇ ਮਾਤਾ-ਪਿਤਾ ਲਈ ਧਨ ਨਹੀਂ ਜੋੜਦੇ ਸਗੋਂ ਮਾਤਾ-ਪਿਤਾ ਆਪਣੇ ਬੱਚਿਆਂ ਲਈ ਜੋੜਦੇ ਹਨ।

2 Corinthians 12:14 (UKJV) Behold, the third time I am ready to come to you; and I will not be burdensome to you: for I seek not your's but you: for the children ought not to lay up for the parents, but the parents for the children.

12ਤੁਹਾਡੇ ਵਿੱਚ ਰਹਿੰਦੇ ਹੋਏ ਮੈਂ ਇੱਕ ਸੱਚੇ ਰਸੂਲ ਦੇ ਚਿੰਨ੍ਹ, ਪੂਰੇ ਧੀਰਜ ਨਾਲ ਨਿਸ਼ਾਨੀਆਂ, ਕਰਾਮਾਤਾਂ ਅਤੇ ਚਮਤਕਾਰ ਤੁਹਾਡੇ ਵਿੱਚ ਵਿਖਾਏ।

13ਕਿਉਂ ਜੋ ਉਹ ਕਿਹੜੀ ਗੱਲ ਹੈ ਜਿਸ ਦੇ ਵਿੱਚ ਤੁਸੀਂ ਹੋਰਨਾਂ ਕਲੀਸਿਆ ਨਾਲੋਂ ਘੱਟ ਹੋ, ਇਸ ਤੋਂ ਇਲਾਵਾ ਕਿ ਮੈਂ ਆਪ ਤੁਹਾਡੇ ਲਈ ਬੋਝ ਨਾ ਬਣਿਆ? ਤੁਸੀਂ ਮੇਰੀਆਂ ਗਲਤੀਆਂ ਨੂੰ ਮਾਫ਼ ਕਰੋ!

14ਹੁਣ, ਮੈਂ ਤੀਸਰੀ ਵਾਰ ਤੁਹਾਡੇ ਕੋਲ ਆਉਣ ਨੂੰ ਤਿਆਰ ਹਾਂ, ਅਤੇ ਤੁਹਾਡੇ ਲਈ ਬੋਝ ਨਾ ਬਣਾ, ਕਿਉਂਕਿ ਮੈਂ ਤੁਹਾਡੇ ਧਨ ਨੂੰ ਨਹੀਂ ਸਗੋਂ ਤੁਹਾਨੂੰ ਚਾਹੁੰਦਾ ਹਾਂ। ਇਸ ਸੰਬੰਧ ਵਿੱਚ, ਬੱਚੇ ਆਪਣੇ ਮਾਤਾ-ਪਿਤਾ ਲਈ ਧਨ ਨਹੀਂ ਜੋੜਦੇ ਸਗੋਂ ਮਾਤਾ-ਪਿਤਾ ਆਪਣੇ ਬੱਚਿਆਂ ਲਈ ਜੋੜਦੇ ਹਨ।

15ਮੈਂ ਤੁਹਾਡੇ ਆਤਮਾ ਲਈ ਬਹੁਤ ਖੁਸ਼ੀ ਨਾਲ ਖਰਚ ਕਰਾਂਗਾ ਅਤੇ ਆਪਣੇ ਆਪ ਨੂੰ ਹੀ ਤੁਹਾਡੇ ਲਈ ਖ਼ਰਚ ਕਰ ਦੇਵੇਗਾ। ਜੇ ਮੈਂ ਤੁਹਾਡੇ ਨਾਲ ਵੱਧ ਪਿਆਰ ਕਰਦਾ ਹਾਂ ਤਾਂ ਕੀ ਤੁਸੀਂ ਮੇਰੇ ਨਾਲ ਘੱਟ ਪਿਆਰ ਕਰੋਗੇ?

16ਭਲਾ, ਇਹ ਹੋ ਸਕਦਾ ਹੈ, ਮੈਂ ਆਪ ਹੀ ਤੁਹਾਡੇ ਲਈ ਬੋਝ ਨਹੀਂ ਬਣਿਆ, ਪਰ ਕੋਈ ਕਹੇ ਮੈਂ ਚਲਾਕ ਸੀ, ਅਤੇ ਮੈਂ ਛਲ ਨਾਲ ਤੁਹਾਨੂੰ ਫੜਿਆ!

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.