14ਹੁਣ, ਮੈਂ ਤੀਸਰੀ ਵਾਰ ਤੁਹਾਡੇ ਕੋਲ ਆਉਣ ਨੂੰ ਤਿਆਰ ਹਾਂ, ਅਤੇ ਤੁਹਾਡੇ ਲਈ ਬੋਝ ਨਾ ਬਣਾ, ਕਿਉਂਕਿ ਮੈਂ ਤੁਹਾਡੇ ਧਨ ਨੂੰ ਨਹੀਂ ਸਗੋਂ ਤੁਹਾਨੂੰ ਚਾਹੁੰਦਾ ਹਾਂ। ਇਸ ਸੰਬੰਧ ਵਿੱਚ, ਬੱਚੇ ਆਪਣੇ ਮਾਤਾ-ਪਿਤਾ ਲਈ ਧਨ ਨਹੀਂ ਜੋੜਦੇ ਸਗੋਂ ਮਾਤਾ-ਪਿਤਾ ਆਪਣੇ ਬੱਚਿਆਂ ਲਈ ਜੋੜਦੇ ਹਨ।
15ਮੈਂ ਤੁਹਾਡੇ ਆਤਮਾ ਲਈ ਬਹੁਤ ਖੁਸ਼ੀ ਨਾਲ ਖਰਚ ਕਰਾਂਗਾ ਅਤੇ ਆਪਣੇ ਆਪ ਨੂੰ ਹੀ ਤੁਹਾਡੇ ਲਈ ਖ਼ਰਚ ਕਰ ਦੇਵੇਗਾ। ਜੇ ਮੈਂ ਤੁਹਾਡੇ ਨਾਲ ਵੱਧ ਪਿਆਰ ਕਰਦਾ ਹਾਂ ਤਾਂ ਕੀ ਤੁਸੀਂ ਮੇਰੇ ਨਾਲ ਘੱਟ ਪਿਆਰ ਕਰੋਗੇ?
16ਭਲਾ, ਇਹ ਹੋ ਸਕਦਾ ਹੈ, ਮੈਂ ਆਪ ਹੀ ਤੁਹਾਡੇ ਲਈ ਬੋਝ ਨਹੀਂ ਬਣਿਆ, ਪਰ ਕੋਈ ਕਹੇ ਮੈਂ ਚਲਾਕ ਸੀ, ਅਤੇ ਮੈਂ ਛਲ ਨਾਲ ਤੁਹਾਨੂੰ ਫੜਿਆ!
17ਜਿਨ੍ਹਾਂ ਨੂੰ ਵੀ ਮੈਂ ਤੁਹਾਡੇ ਕੋਲ ਭੇਜਿਆ, ਕੀ ਉਹਨਾਂ ਵਿੱਚੋਂ ਕਿਸੇ ਦੇ ਰਾਹੀ ਮੈਂ ਤੁਹਾਡੇ ਕੋਲੋਂ ਕੋਈ ਲਾਭ ਉਠਾਇਆ?
18ਮੈਂ ਤੀਤੁਸ ਨੂੰ ਬੇਨਤੀ ਕੀਤੀ ਕਿ ਤੁਹਾਡੇ ਕੋਲ ਜਾਵੇ ਅਤੇ ਉਸ ਦੇ ਨਾਲ ਸਾਡੇ ਭਰਾ ਨੂੰ ਭੇਜਿਆ। ਕੀ ਤੀਤੁਸ ਨੇ ਅਤੇ ਮੈਂ ਤੁਹਾਡੇ ਕੋਲੋ ਲਾਭ ਉਠਾਇਆ? ਕੀ ਤੀਤੁਸ ਅਤੇ ਮੈਂ ਇੱਕੋ ਆਤਮਾ ਦੁਆਰਾ, ਇੱਕੋ ਕਦਮਾਂ ਉੱਤੇ ਨਹੀਂ ਚੱਲੇ?