2 ਕੁਰਿੰਥੀਆਂ 12

ਉਹ ਸਵਰਗ ਉੱਤੇ ਉਠਾਇਆ ਗਿਆ ਅਤੇ ਉਸ ਨੇ ਉਹ ਗੱਲਾਂ ਸੁਣੀਆਂ ਜੋ ਆਖਣ ਵਾਲੀਆਂ ਨਹੀਂ ਅਤੇ ਜਿਸ ਨੂੰ ਬਿਆਨ ਕਰਨਾ ਕਿਸੇ ਵੀ ਮਨੁੱਖ ਲਈ ਸੰਭਵ ਨਹੀਂ ਹੈ।

2 Corinthians 12:4 (UKJV) How that he was caught up into paradise, and heard unspeakable words, which it is not lawful for a man to utter.

2ਮੈਂ ਮਸੀਹ ਵਿੱਚ ਇੱਕ ਮਨੁੱਖ ਨੂੰ ਜਾਣਦਾ ਹਾਂ ਜਿਹੜਾ ਚੌਦਾਂ ਸਾਲ ਪਹਿਲਾਂ ਤੀਸਰੇ ਸਵਰਗ ਉੱਤੇ ਉੱਠਾਇਆ ਗਿਆ। ਸਰੀਰ ਦੇ ਨਾਲ ਜਾਂ ਬਿਨ੍ਹਾ ਸਰੀਰ ਦੇ ਇਹ ਮੈਂ ਨਹੀਂ ਜਾਣਦਾ, ਪਰ ਪਰਮੇਸ਼ਵਰ ਜਾਣਦੇ ਹਨ।

3ਅਤੇ ਮੈਂ ਅਜਿਹੇ ਵਿਅਕਤੀ ਨੂੰ ਜਾਣਦਾ ਹਾਂ, ਸਰੀਰ ਦੇ ਨਾਲ ਜਾਂ ਸਰੀਰ ਤੋਂ ਵੱਖਰਾ ਮੈਂ ਨਹੀਂ ਜਾਣਦਾ, ਪਰਮੇਸ਼ਵਰ ਜਾਣਦੇ ਹਨ।

4ਉਹ ਸਵਰਗ ਉੱਤੇ ਉਠਾਇਆ ਗਿਆ ਅਤੇ ਉਸ ਨੇ ਉਹ ਗੱਲਾਂ ਸੁਣੀਆਂ ਜੋ ਆਖਣ ਵਾਲੀਆਂ ਨਹੀਂ ਅਤੇ ਜਿਸ ਨੂੰ ਬਿਆਨ ਕਰਨਾ ਕਿਸੇ ਵੀ ਮਨੁੱਖ ਲਈ ਸੰਭਵ ਨਹੀਂ ਹੈ।

5ਅਜਿਹੇ ਮਨੁੱਖ ਉੱਤੇ ਮੈਂ ਮਾਣ ਕਰਾਂਗਾ, ਪਰ ਮੈਂ ਆਪਣੇ ਉੱਤੇ ਆਪਣੀਆਂ ਕਮਜ਼ੋਰੀਆਂ ਉੱਤੇ ਮਾਣ ਨਹੀਂ ਕਰਾਂਗਾ।

6ਜੇ ਮੈਂ ਮਾਣ ਕਰਨਾ ਚਾਹਾਂ, ਤਾਂ ਵੀ ਮੂਰਖ ਨਾ ਬਣਾਗਾ ਇਸ ਲਈ ਜੋ ਮੈਂ ਸੱਚ ਬੋਲਾਂਗਾ। ਪਰ ਮੈਂ ਆਪਣੇ ਆਪ ਨੂੰ ਰੋਕ ਰੱਖਦਾ ਹਾਂ ਅਜਿਹਾ ਨਾ ਹੋਵੇ ਕਿ ਕੋਈ ਮੈਨੂੰ ਉਸ ਤੋਂ ਵੱਧ ਨਾ ਸਮਝ ਲਵੇ ਜੋ ਮੈਨੂੰ ਦੇਖਦੇ ਜਾਂ ਮੇਰੇ ਕੋਲੋਂ ਸੁਣਦੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.