2 ਕੁਰਿੰਥੀਆਂ 13

ਇਸ ਲਈ ਜੋ ਤੁਸੀਂ ਇਸ ਦਾ ਸਬੂਤ ਚਾਹੁੰਦੇ ਹੋ ਕਿ ਮਸੀਹ ਮੇਰੇ ਵਿੱਚ ਬੋਲਦਾ ਹੈ। ਉਹ ਤੁਹਾਡੇ ਲਈ ਕਮਜ਼ੋਰ ਨਹੀਂ ਸਗੋਂ ਸਮਰੱਥੀ ਹੈ।

2 Corinthians 13:3 (UKJV) Since all of you seek a proof of Christ speaking in me, which toward you is not weak, but is mighty in you.

1ਮੈਂ ਤੀਸਰੀ ਵਾਰ ਤੁਹਾਡੇ ਕੋਲ ਆਉਣ ਲੱਗਾ ਹਾਂ। “ਤਾਂ ਜੋ ਹਰ ਇੱਕ ਗੱਲ ਦੋ ਜਾਂ ਤਿੰਨ ਗਵਾਹਾਂ ਦੀ ਗਵਾਹੀ ਦੁਆਰਾ ਸਾਬਤ ਹੋ ਸਕੇ।”

2ਜਦੋਂ ਮੈਂ ਦੂਸਰੀ ਵਾਰ ਤੁਹਾਡੇ ਨਾਲ ਸੀ, ਮੈਂ ਪਹਿਲਾਂ ਹੀ ਤੁਹਾਨੂੰ ਚੇਤਾਵਨੀ ਦਿੱਤੀ ਸੀ। ਹੁਣ ਮੈਂ ਇਸ ਨੂੰ ਮੇਰੀ ਗੈਰਹਾਜ਼ਰੀ ਵਿੱਚ ਦੁਹਰਾਉਂਦਾ ਹਾਂ: ਅਤੇ ਮੇਰੀ ਵਾਪਸੀ ਤੇ ਉਹਨਾਂ ਨੂੰ ਨਹੀਂ ਬਖ਼ਸ਼ਾਗਾ ਜਿਨ੍ਹਾਂ ਨੇ ਪਹਿਲਾਂ ਪਾਪ ਕੀਤਾ ਹੈ ਅਤੇ ਦੂਸਰਿਆ ਨੂੰ ਵੀ।

3ਇਸ ਲਈ ਜੋ ਤੁਸੀਂ ਇਸ ਦਾ ਸਬੂਤ ਚਾਹੁੰਦੇ ਹੋ ਕਿ ਮਸੀਹ ਮੇਰੇ ਵਿੱਚ ਬੋਲਦਾ ਹੈ। ਉਹ ਤੁਹਾਡੇ ਲਈ ਕਮਜ਼ੋਰ ਨਹੀਂ ਸਗੋਂ ਸਮਰੱਥੀ ਹੈ।

4ਮਸੀਹ ਤਾਂ ਕਮਜ਼ੋਰੀ ਦੇ ਕਾਰਨ ਸਲੀਬ ਉੱਥੇ ਚੜ੍ਹਾਇਆ ਗਿਆ, ਫਿਰ ਵੀ ਉਹ ਪਰਮੇਸ਼ਵਰ ਦੀ ਸਮਰੱਥਾ ਕਰਕੇ ਜਿਉਂਦਾ ਹੈ। ਜਿਵੇਂ ਅਸੀਂ ਵੀ ਉਸ ਵਿੱਚ ਕਮਜ਼ੋਰ ਹਾਂ, ਪਰ ਉਸ ਦੇ ਨਾਲ ਪਰਮੇਸ਼ਵਰ ਦੀ ਸਮਰੱਥਾ ਦੇ ਕਰਕੇ ਜਿਉਂਦੇ ਰਹਾਂਗੇ ਜਿਹੜੀ ਸਾਰਿਆ ਦੇ ਲਈ ਹੈ।

5ਆਪਣੇ ਆਪ ਨੂੰ ਪਰਖੋ ਕਿ ਤੁਸੀਂ ਵਿਸ਼ਵਾਸ ਵਿੱਚ ਹੋ ਜਾਂ ਨਹੀਂ। ਕੀ ਤੁਸੀਂ ਆਪਣੇ ਆਪ ਨੂੰ ਜਾਣਦੇ ਹੋ ਜੋ ਮਸੀਹ ਯਿਸ਼ੂ ਤੁਹਾਡੇ ਵਿੱਚ ਹੈ? ਅਗਰ ਨਹੀਂ, ਤਾਂ ਤੁਸੀਂ ਪਰੀਖਿਆ ਵਿੱਚੋਂ ਰਹਿ ਜਾਵੋਗੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.