3ਇਸ ਲਈ ਜੋ ਤੁਸੀਂ ਇਸ ਦਾ ਸਬੂਤ ਚਾਹੁੰਦੇ ਹੋ ਕਿ ਮਸੀਹ ਮੇਰੇ ਵਿੱਚ ਬੋਲਦਾ ਹੈ। ਉਹ ਤੁਹਾਡੇ ਲਈ ਕਮਜ਼ੋਰ ਨਹੀਂ ਸਗੋਂ ਸਮਰੱਥੀ ਹੈ।
4ਮਸੀਹ ਤਾਂ ਕਮਜ਼ੋਰੀ ਦੇ ਕਾਰਨ ਸਲੀਬ ਉੱਥੇ ਚੜ੍ਹਾਇਆ ਗਿਆ, ਫਿਰ ਵੀ ਉਹ ਪਰਮੇਸ਼ਵਰ ਦੀ ਸਮਰੱਥਾ ਕਰਕੇ ਜਿਉਂਦਾ ਹੈ। ਜਿਵੇਂ ਅਸੀਂ ਵੀ ਉਸ ਵਿੱਚ ਕਮਜ਼ੋਰ ਹਾਂ, ਪਰ ਉਸ ਦੇ ਨਾਲ ਪਰਮੇਸ਼ਵਰ ਦੀ ਸਮਰੱਥਾ ਦੇ ਕਰਕੇ ਜਿਉਂਦੇ ਰਹਾਂਗੇ ਜਿਹੜੀ ਸਾਰਿਆ ਦੇ ਲਈ ਹੈ।
5ਆਪਣੇ ਆਪ ਨੂੰ ਪਰਖੋ ਕਿ ਤੁਸੀਂ ਵਿਸ਼ਵਾਸ ਵਿੱਚ ਹੋ ਜਾਂ ਨਹੀਂ। ਕੀ ਤੁਸੀਂ ਆਪਣੇ ਆਪ ਨੂੰ ਜਾਣਦੇ ਹੋ ਜੋ ਮਸੀਹ ਯਿਸ਼ੂ ਤੁਹਾਡੇ ਵਿੱਚ ਹੈ? ਅਗਰ ਨਹੀਂ, ਤਾਂ ਤੁਸੀਂ ਪਰੀਖਿਆ ਵਿੱਚੋਂ ਰਹਿ ਜਾਵੋਗੇ।
6ਅਤੇ ਮੈਨੂੰ ਆਸ ਹੈ ਜੋ ਤੁਸੀਂ ਜਾਣ ਜਾਓਗੇ, ਕਿ ਅਸੀਂ ਪਰੀਖਿਆ ਵਿੱਚ ਅਸਫ਼ਲ ਨਹੀਂ ਹੋਵੇਗੇ।
7ਹੁਣ ਅਸੀਂ ਪਰਮੇਸ਼ਵਰ ਅੱਗੇ ਪ੍ਰਾਰਥਨਾ ਕਰਦੇ ਹਾਂ ਕਿ ਤੁਸੀਂ ਕੋਈ ਬੁਰਾ ਕੰਮ ਨਾ ਕਰੋ, ਇਸ ਲਈ ਨਹੀਂ ਕਿ ਅਸੀਂ ਭਲੇ ਦਿਖਾਈ ਦੇਈਏ ਪਰ ਇਸ ਲਈ ਜੋ ਤੁਸੀਂ ਚੰਗੇ ਕੰਮ ਕਰੋ ਅਸੀਂ ਨਿਕੰਮੇ ਵਰਗੇ ਵੀ ਕਿਉ ਨਾ ਹੋਈਏ।