2 ਕੁਰਿੰਥੀਆਂ 2

ਕਿਸੇ ਦੇ ਲਈ ਅਸੀਂ ਇੱਕ ਖੁਸ਼ਬੂ ਹਾਂ ਜੋ ਮੌਤ ਲਿਆਉਂਦੀ ਹੈ; ਦੂਸਰੇ ਲਈ, ਇੱਕ ਖੁਸ਼ਬੂ ਜੋ ਜੀਵਨ ਲਿਆਉਂਦੀ ਹੈ। ਅਤੇ ਇਹਨਾਂ ਗੱਲਾਂ ਦੇ ਯੋਗ ਕੌਣ ਹੈ?

2 Corinthians 2:16 (UKJV) To the one we are the savour of death unto death; and to the other the savour of life unto life. And who is sufficient for these things?

14ਪਰ ਧੰਨਵਾਦ ਹੈ ਪਰਮੇਸ਼ਵਰ ਦਾ, ਜੋ ਹਮੇਸ਼ਾ ਸਾਨੂੰ ਮਸੀਹ ਵਿੱਚ ਜਿੱਤ ਦੇ ਕੇ ਲਈ ਫਿਰਦਾ ਹੈ ਅਤੇ ਹਰ ਜਗ੍ਹਾ ਆਪਣੇ ਗਿਆਨ ਦੀ ਖੁਸ਼ਬੂ ਫੈਲਾਉਣ ਲਈ ਸਾਡੀ ਵਰਤੋਂ ਕਰਦਾ ਹੈ।

15ਕਿਉਂਕਿ ਅਸੀਂ ਪਰਮੇਸ਼ਵਰ ਦੇ ਲਈ ਉਹਨਾਂ ਵਿੱਚ ਜਿਹੜੇ ਮੁਕਤੀ ਨੂੰ ਪ੍ਰਾਪਤ ਕਰ ਰਹੇ ਹਨ ਅਤੇ ਉਹਨਾਂ ਲਈ ਜਿਹੜੇ ਨਾਸ਼ ਹੋ ਰਹੇ ਹਨ ਮਸੀਹ ਦੀ ਖੁਸ਼ਬੂ ਹਾਂ।

16ਕਿਸੇ ਦੇ ਲਈ ਅਸੀਂ ਇੱਕ ਖੁਸ਼ਬੂ ਹਾਂ ਜੋ ਮੌਤ ਲਿਆਉਂਦੀ ਹੈ; ਦੂਸਰੇ ਲਈ, ਇੱਕ ਖੁਸ਼ਬੂ ਜੋ ਜੀਵਨ ਲਿਆਉਂਦੀ ਹੈ। ਅਤੇ ਇਹਨਾਂ ਗੱਲਾਂ ਦੇ ਯੋਗ ਕੌਣ ਹੈ?

17ਬਹੁਤ ਸਾਰੇ ਲੋਕਾਂ ਦੀ ਤਰ੍ਹਾਂ, ਅਸੀਂ ਫਾਇਦੇ ਲਈ ਪਰਮੇਸ਼ਵਰ ਦੇ ਬਚਨ ਨੂੰ ਅੱਗੇ ਨਹੀਂ ਵਧਾਉਂਦੇ। ਪਰ ਮਸੀਹ ਵਿੱਚ ਅਸੀਂ ਪਰਮੇਸ਼ਵਰ ਦੇ ਅੱਗੇ ਨਿਸ਼ਕਪਟਤਾ ਦੇ ਨਾਲ ਬੋਲਦੇ ਹਾਂ, ਜਿਵੇਂ ਪਰਮੇਸ਼ਵਰ ਦੁਆਰਾ ਭੇਜੇ ਗਏ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.