9ਕਿਉਂਕਿ ਜੇ ਦੋਸ਼ੀ ਠਹਿਰਾਉਣ ਵਾਲੀ ਸੇਵਕਾਈ ਏਨੀ ਸ਼ਾਨਦਾਰ ਸੀ, ਤਾਂ ਧਾਰਮਿਕਤਾ ਦੀ ਸੇਵਕਾਈ ਹੋਰ ਕਿੰਨ੍ਹੀ ਵਧੀਕ ਅਤੇ ਸ਼ਾਨਦਾਰ ਹੋਵੇਗੀ।
10ਕਿਉਂਕਿ ਉਹ ਚਮਕਦਾਰ ਮਹਿਮਾ ਜਿਹੜੀ ਪਹਿਲਾਂ ਸੀ ਉਹ ਸ਼ਾਨਦਾਰ ਮਹਿਮਾ ਹੁਣ ਖਤਮ ਹੋ ਗਈ ਹੈ।
11ਜੇ ਉਹ ਮਹਿਮਾ ਇਸ ਤਰ੍ਹਾਂ ਦੀ ਸੀ, ਜੋ ਲਗਾਤਾਰ ਘੱਟਦੀ ਗਈ, ਤਾਂ ਉਹ ਮਹਿਮਾ, ਜੋ ਹਮੇਸ਼ਾ ਸਥਿਰ ਰਹਿਣ ਵਾਲਾ ਹੈ ਇਸ ਤੋਂ ਕਿੰਨ੍ਹਾ ਵਧੀਕ ਹੋਵੇਗਾ!
12ਇਸ ਲਈ, ਜਦੋਂ ਸਾਡੀ ਅਜਿਹੀ ਆਸ ਹੈ, ਤਾਂ ਅਸੀਂ ਨਿਡਰ ਹਾਂ।
13ਅਸੀਂ ਮੋਸ਼ੇਹ ਵਰਗੇ ਨਹੀਂ, ਜਿਸ ਨੇ ਆਪਣੇ ਚਿਹਰੇ ਉੱਤੇ ਪਰਦਾ ਕੀਤਾ ਜੋ ਇਸਰਾਏਲ ਦਾ ਵੰਸ਼ ਉਸ ਅਲੋਪ ਹੋਣ ਵਾਲੇ ਦਾ ਅੰਤ ਨਾ ਵੇਖੇ।