10ਕਿਉਂਕਿ ਉਹ ਚਮਕਦਾਰ ਮਹਿਮਾ ਜਿਹੜੀ ਪਹਿਲਾਂ ਸੀ ਉਹ ਸ਼ਾਨਦਾਰ ਮਹਿਮਾ ਹੁਣ ਖਤਮ ਹੋ ਗਈ ਹੈ।
11ਜੇ ਉਹ ਮਹਿਮਾ ਇਸ ਤਰ੍ਹਾਂ ਦੀ ਸੀ, ਜੋ ਲਗਾਤਾਰ ਘੱਟਦੀ ਗਈ, ਤਾਂ ਉਹ ਮਹਿਮਾ, ਜੋ ਹਮੇਸ਼ਾ ਸਥਿਰ ਰਹਿਣ ਵਾਲਾ ਹੈ ਇਸ ਤੋਂ ਕਿੰਨ੍ਹਾ ਵਧੀਕ ਹੋਵੇਗਾ!
12ਇਸ ਲਈ, ਜਦੋਂ ਸਾਡੀ ਅਜਿਹੀ ਆਸ ਹੈ, ਤਾਂ ਅਸੀਂ ਨਿਡਰ ਹਾਂ।
13ਅਸੀਂ ਮੋਸ਼ੇਹ ਵਰਗੇ ਨਹੀਂ, ਜਿਸ ਨੇ ਆਪਣੇ ਚਿਹਰੇ ਉੱਤੇ ਪਰਦਾ ਕੀਤਾ ਜੋ ਇਸਰਾਏਲ ਦਾ ਵੰਸ਼ ਉਸ ਅਲੋਪ ਹੋਣ ਵਾਲੇ ਦਾ ਅੰਤ ਨਾ ਵੇਖੇ।
14ਪਰ ਇਸਰਾਏਲੀਆਂ ਦੀ ਬੁੱਧ ਮੋਟੀ ਹੋ ਗਈ, ਕਿਉਂ ਜੋ ਅੱਜ ਤੱਕ ਪੁਰਾਣੇ ਨੇਮ ਦੇ ਪੜ੍ਹਨ ਸਮੇਂ ਉਹਨਾਂ ਦੇ ਦਿਲਾਂ ਤੇ ਉਹੀ ਪਰਦਾ ਰਹਿੰਦਾ ਹੈ। ਅਤੇ ਚੁੱਕਿਆ ਨਹੀਂ ਜਾਂਦਾ, ਕਿਉਂਕਿ ਉਹ ਪੜਦਾ ਸਿਰਫ ਮਸੀਹ ਵਿੱਚ ਹੀ ਹਟਾਇਆ ਜਾਂਦਾ ਹੈ।