14ਪਰ ਇਸਰਾਏਲੀਆਂ ਦੀ ਬੁੱਧ ਮੋਟੀ ਹੋ ਗਈ, ਕਿਉਂ ਜੋ ਅੱਜ ਤੱਕ ਪੁਰਾਣੇ ਨੇਮ ਦੇ ਪੜ੍ਹਨ ਸਮੇਂ ਉਹਨਾਂ ਦੇ ਦਿਲਾਂ ਤੇ ਉਹੀ ਪਰਦਾ ਰਹਿੰਦਾ ਹੈ। ਅਤੇ ਚੁੱਕਿਆ ਨਹੀਂ ਜਾਂਦਾ, ਕਿਉਂਕਿ ਉਹ ਪੜਦਾ ਸਿਰਫ ਮਸੀਹ ਵਿੱਚ ਹੀ ਹਟਾਇਆ ਜਾਂਦਾ ਹੈ।
15ਅੱਜ ਤੱਕ ਜਦੋਂ ਕਦੇ ਉਹ ਮੋਸ਼ੇਹ ਦੀ ਬਿਵਸਥਾ ਨੂੰ ਲੋਕਾਂ ਵਿੱਚ ਪੜ੍ਹਦੇ ਹਨ, ਤਾਂ ਪਰਦਾ ਉਹਨਾਂ ਦੇ ਦਿਲਾਂ ਉੱਤੇ ਪਿਆ ਰਹਿੰਦਾ ਹੈ।
16ਪਰ ਜਦੋਂ ਕੋਈ ਪ੍ਰਭੂ ਵੱਲ ਆਪਣਾ ਮਨ ਫੇਰੇਗਾ, ਤਾਂ ਉਹ ਪਰਦਾ ਉਸ ਉੱਤੋਂ ਚੁੱਕ ਲਿਆ ਜਾਵੇਗਾ।
17ਹੁਣ ਪ੍ਰਭੂ ਆਤਮਾ ਹੈ, ਅਤੇ ਜਿੱਥੇ ਕਿਤੇ ਪ੍ਰਭੂ ਦਾ ਆਤਮਾ ਹੈ, ਉੱਥੇ ਅਜ਼ਾਦੀ ਹੈ।
18ਪਰ ਅਸੀਂ ਜੋ ਅਣਕੱਜੇ ਚਿਹਰੇ ਨਾਲ ਪ੍ਰਭੂ ਦੀ ਮਹਿਮਾ ਨੂੰ ਪ੍ਰਤੀਬਿੰਬਤ ਕਰਦੇ ਹਾਂ, ਹੌਲੀ-ਹੌਲੀ ਵੱਧਦੀ ਹੋਈ ਮਹਿਮਾ ਦੇ ਨਾਲ ਉਸ ਦੇ ਸਰੂਪ ਵਿੱਚ ਬਦਲਦੇ ਜਾਂਦੇ ਹਾਂ। ਇਹ ਮਹਿਮਾ ਪ੍ਰਭੂ ਤੋਂ ਨਿਕਲਦੀ ਹੈ, ਜੋ ਆਤਮਾ ਹੈ।