2ਤੁਸੀਂ ਤਾਂ ਆਪ ਪੱਤਰ ਹੋ, ਜਿਹੜੇ ਸਾਡੇ ਦਿਲਾਂ ਉੱਤੇ ਲਿਖੇ ਹੋਏ ਹਨ, ਜਿਸ ਨੂੰ ਸਭ ਮਨੁੱਖ ਜਾਣਦੇ ਅਤੇ ਪੜ੍ਹਦੇ ਹਨ।
3ਇਹ ਸੱਚ ਹੈ ਕਿ ਤੁਸੀਂ ਮਸੀਹ ਦੇ ਪੱਤਰ ਹੋ, ਜਿਹੜਾ ਸੇਵਕਾਈ ਦੇ ਰਾਹੀ ਸਿਆਹੀ ਨਾਲ ਨਹੀਂ ਸਗੋਂ ਜਿਉਂਦੇ ਪਰਮੇਸ਼ਵਰ ਦੇ ਆਤਮਾ ਨਾਲ ਲਿਖਿਆ ਹੋਇਆ ਹੈ ਜੋ ਪੱਥਰ ਦੀਆਂ ਤੱਖ਼ਤੀਆ ਉੱਤੇ ਨਹੀਂ ਸਗੋਂ ਦਿਲਾਂ ਦੀਆਂ ਤੱਖ਼ਤੀਆ ਉੱਤੇ ਲਿਖਿਆ ਹੋਇਆ ਹੈ।
4ਅਜਿਹਾ ਭਰੋਸਾ ਅਸੀਂ ਮਸੀਹ ਦੇ ਦੁਆਰਾ ਪਰਮੇਸ਼ਵਰ ਉੱਤੇ ਰੱਖਦੇ ਹਾਂ।
5ਇਹ ਨਹੀਂ ਕਿ ਅਸੀਂ ਆਪਣੇ ਆਪ ਵਿੱਚ ਆਪਣੇ ਲਈ ਕੁਝ ਵੀ ਦਾਅਵਾ ਕਰਨ ਦੇ ਕਾਬਲ ਹਾਂ, ਪਰ ਸਾਡੀ ਯੋਗਤਾ ਪਰਮੇਸ਼ਵਰ ਵੱਲੋਂ ਹੈ।
6ਜਿਸ ਨੇ ਸਾਨੂੰ ਨਵੇਂ ਨੇਮ ਦੇ ਸੇਵਕ ਹੋਣ ਦੇ ਯੋਗ ਵੀ ਬਣਾਇਆ ਪਰ ਲਿਖੀ ਗਈ ਬਿਵਸਥਾ ਦੇ ਸੇਵਕ ਨਹੀਂ ਸਗੋਂ ਆਤਮਾ ਦੇ, ਕਿਉਂ ਜੋ ਬਿਵਸਥਾ ਮਾਰ ਸੁੱਟਦੀ ਹੈ ਪਰ ਪਵਿੱਤਰ ਆਤਮਾ ਜੀਵਨ ਦਿੰਦਾ ਹੈ।