2 ਕੁਰਿੰਥੀਆਂ 3

ਤੁਸੀਂ ਤਾਂ ਆਪ ਪੱਤਰ ਹੋ, ਜਿਹੜੇ ਸਾਡੇ ਦਿਲਾਂ ਉੱਤੇ ਲਿਖੇ ਹੋਏ ਹਨ, ਜਿਸ ਨੂੰ ਸਭ ਮਨੁੱਖ ਜਾਣਦੇ ਅਤੇ ਪੜ੍ਹਦੇ ਹਨ।

2 Corinthians 3:2 (UKJV) All of you are our epistle written in our hearts, known and read of all men:

1ਕੀ ਅਸੀਂ ਦੁਬਾਰਾ ਆਪਣੀ ਸ਼ਲਾਘਾ ਕਰਨੀ ਸ਼ੁਰੂ ਕਰ ਰਹੇ ਹਾਂ? ਜਾਂ ਕੀ ਸਾਨੂੰ ਕੁਝ ਲੋਕਾਂ ਵਾਂਗ, ਤੁਹਾਨੂੰ ਜਾਂ ਤੁਹਾਡੇ ਵੱਲੋਂ ਸਿਫਾਰਸ਼ ਪੱਤਰ ਦੀ ਜ਼ਰੂਰਤ ਹੈ?

2ਤੁਸੀਂ ਤਾਂ ਆਪ ਪੱਤਰ ਹੋ, ਜਿਹੜੇ ਸਾਡੇ ਦਿਲਾਂ ਉੱਤੇ ਲਿਖੇ ਹੋਏ ਹਨ, ਜਿਸ ਨੂੰ ਸਭ ਮਨੁੱਖ ਜਾਣਦੇ ਅਤੇ ਪੜ੍ਹਦੇ ਹਨ।

3ਇਹ ਸੱਚ ਹੈ ਕਿ ਤੁਸੀਂ ਮਸੀਹ ਦੇ ਪੱਤਰ ਹੋ, ਜਿਹੜਾ ਸੇਵਕਾਈ ਦੇ ਰਾਹੀ ਸਿਆਹੀ ਨਾਲ ਨਹੀਂ ਸਗੋਂ ਜਿਉਂਦੇ ਪਰਮੇਸ਼ਵਰ ਦੇ ਆਤਮਾ ਨਾਲ ਲਿਖਿਆ ਹੋਇਆ ਹੈ ਜੋ ਪੱਥਰ ਦੀਆਂ ਤੱਖ਼ਤੀਆ ਉੱਤੇ ਨਹੀਂ ਸਗੋਂ ਦਿਲਾਂ ਦੀਆਂ ਤੱਖ਼ਤੀਆ ਉੱਤੇ ਲਿਖਿਆ ਹੋਇਆ ਹੈ।

4ਅਜਿਹਾ ਭਰੋਸਾ ਅਸੀਂ ਮਸੀਹ ਦੇ ਦੁਆਰਾ ਪਰਮੇਸ਼ਵਰ ਉੱਤੇ ਰੱਖਦੇ ਹਾਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.