2 ਕੁਰਿੰਥੀਆਂ 3

ਤਾਂ ਕੀ ਪਵਿੱਤਰ ਆਤਮਾ ਦੀ ਸੇਵਕਾਈ ਇਸ ਨਾਲੋਂ ਹੋਰ ਵੀ ਸ਼ਾਨਦਾਰ ਨਹੀਂ ਹੋਵੇਗੀ?

2 Corinthians 3:8 (UKJV) How shall not the ministration of the spirit be rather glorious?

6ਜਿਸ ਨੇ ਸਾਨੂੰ ਨਵੇਂ ਨੇਮ ਦੇ ਸੇਵਕ ਹੋਣ ਦੇ ਯੋਗ ਵੀ ਬਣਾਇਆ ਪਰ ਲਿਖੀ ਗਈ ਬਿਵਸਥਾ ਦੇ ਸੇਵਕ ਨਹੀਂ ਸਗੋਂ ਆਤਮਾ ਦੇ, ਕਿਉਂ ਜੋ ਬਿਵਸਥਾ ਮਾਰ ਸੁੱਟਦੀ ਹੈ ਪਰ ਪਵਿੱਤਰ ਆਤਮਾ ਜੀਵਨ ਦਿੰਦਾ ਹੈ।

7ਹੁਣ ਜੇ ਉਹ ਸੇਵਕਾਈ ਜੋ ਮੌਤ ਲਿਆਉਂਦੀ ਹੈ ਜਿਹੜੀ ਅੱਖਰਾਂ ਨਾਲ ਅਤੇ ਪੱਥਰਾਂ ਉੱਤੇ ਲਿਖੀ ਹੋਈ ਸੀ, ਮਹਿਮਾ ਲੈ ਕੇ ਆਈ, ਜੋ ਇਸਰਾਏਲ ਦੇ ਲੋਕ ਮੋਸ਼ੇਹ ਦੇ ਚਿਹਰੇ ਵੱਲ ਵੇਖ ਨਾ ਸਕੇ ਕਿਉਂਕਿ ਨੂਰ ਇਨ੍ਹਾਂ ਜ਼ਿਆਦਾ ਸੀ, ਹਾਲਾਂਕਿ ਇਹ ਹੌਲੀ-ਹੌਲੀ ਘੱਟਦਾ ਗਿਆ।

8ਤਾਂ ਕੀ ਪਵਿੱਤਰ ਆਤਮਾ ਦੀ ਸੇਵਕਾਈ ਇਸ ਨਾਲੋਂ ਹੋਰ ਵੀ ਸ਼ਾਨਦਾਰ ਨਹੀਂ ਹੋਵੇਗੀ?

9ਕਿਉਂਕਿ ਜੇ ਦੋਸ਼ੀ ਠਹਿਰਾਉਣ ਵਾਲੀ ਸੇਵਕਾਈ ਏਨੀ ਸ਼ਾਨਦਾਰ ਸੀ, ਤਾਂ ਧਾਰਮਿਕਤਾ ਦੀ ਸੇਵਕਾਈ ਹੋਰ ਕਿੰਨ੍ਹੀ ਵਧੀਕ ਅਤੇ ਸ਼ਾਨਦਾਰ ਹੋਵੇਗੀ।

10ਕਿਉਂਕਿ ਉਹ ਚਮਕਦਾਰ ਮਹਿਮਾ ਜਿਹੜੀ ਪਹਿਲਾਂ ਸੀ ਉਹ ਸ਼ਾਨਦਾਰ ਮਹਿਮਾ ਹੁਣ ਖਤਮ ਹੋ ਗਈ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.