4ਇਸ ਯੁੱਗ ਦੇ ਈਸ਼ਵਰ ਨੇ ਅਵਿਸ਼ਵਾਸੀਆਂ ਦੀ ਬੁੱਧ ਨੂੰ ਅੰਨ੍ਹਾ ਕਰ ਦਿੱਤਾ ਹੈ, ਤਾਂ ਜੋ ਉਹ ਖੁਸ਼ਖ਼ਬਰੀ ਦੇ ਚਾਨਣ ਨੂੰ ਨਾ ਵੇਖ ਸਕਣ ਜੋ ਮਸੀਹ ਦੀ ਮਹਿਮਾ ਨੂੰ ਪ੍ਰਗਟ ਕਰਦਾ ਹੈ, ਅਤੇ ਜੋ ਪਰਮੇਸ਼ਵਰ ਦਾ ਸਰੂਪ ਹੈ।
5ਕਿਉਂਕਿ ਜੋ ਕੁਝ ਅਸੀਂ ਪ੍ਰਚਾਰ ਕਰਦੇ ਹਾਂ ਆਪਣਾ ਨਹੀਂ ਸਗੋਂ ਮਸੀਹ ਯਿਸ਼ੂ ਦਾ ਪ੍ਰਚਾਰ ਕਰਦੇ ਹਾਂ, ਕਿਉਂ ਜੋ ਉਹ ਪ੍ਰਭੂ ਹੈ ਅਤੇ ਅਸੀਂ ਆਪ ਯਿਸ਼ੂ ਮਸੀਹ ਦੇ ਕਾਰਨ ਤੁਹਾਡੇ ਦਾਸ ਹਾਂ।
6ਪਰਮੇਸ਼ਵਰ ਨੇ ਕਿਹਾ ਸੀ, “ਚਾਨਣ ਹਨ੍ਹੇਰੇ ਵਿੱਚ ਚਮਕੇ,” ਉਸ ਦਾ ਚਾਨਣ ਸਾਡੇ ਦਿਲਾਂ ਵਿੱਚ ਚਮਕਿਆ ਜੋ ਪਰਮੇਸ਼ਵਰ ਦੀ ਮਹਿਮਾ ਦਾ ਗਿਆਨ ਮਸੀਹ ਯਿਸ਼ੂ ਦੇ ਚਿਹਰੇ ਵਿੱਚ ਪ੍ਰਕਾਸ਼ ਕਰੇ।
7ਪਰ ਇਹ ਖ਼ਜ਼ਾਨਾ ਸਾਡੇ ਕੋਲ ਮਿੱਟੀ ਦੇ ਭਾਂਡਿਆਂ ਵਿੱਚ ਹੈ ਜੋ ਇਹ ਦਰਸਾਉਂਦਾ ਹੈ ਕਿ ਇਹ ਸਾਰੀ ਸਮਰੱਥਾ ਸਾਡੀ ਨਹੀਂ ਪਰ ਪਰਮੇਸ਼ਵਰ ਵੱਲੋਂ ਹੈ।
8ਅਸੀਂ ਸਾਰੇ ਪਾਸਿਓ ਕਸ਼ਟ ਵਿੱਚ ਹਾਂ, ਪਰ ਮਿੱਧੇ ਨਹੀਂ ਜਾਂਦੇ; ਪਰੇਸ਼ਾਨੀ ਵਿੱਚ ਹਾਂ, ਪਰ ਨਿਰਾਸ਼ ਨਹੀਂ ਹੁੰਦੇ;