1ਕਿਉਂ ਜੋ ਅਸੀਂ ਜਾਣਦੇ ਹਾਂ ਜੇ ਸਾਡਾ ਤੰਬੂ ਜਿਹਾ ਘਰ ਜਿਹੜਾ ਧਰਤੀ ਤੇ ਹੈ ਡਿੱਗ ਜਾਵੇਂ, ਤਾਂ ਪਰਮੇਸ਼ਵਰ ਤੋਂ ਇੱਕ ਘਰ ਸਾਨੂੰ ਮਿਲੇਗਾ ਜੋ ਬਿਨ੍ਹਾਂ ਹੱਥ ਲਾਏ ਅਟੱਲ ਹੈ ਅਤੇ ਸਵਰਗ ਵਿੱਚ ਬਣਿਆ ਹੋਇਆ ਹੈ।
2ਕਿਉਂਕਿ ਇਸ ਵਿੱਚ ਅਸੀਂ ਹਾਉਂਕੇ ਭਰਦੇ ਹਾਂ ਅਤੇ ਤਰਸਦੇ ਹਾਂ, ਕਿ ਆਪਣੇ ਬਸੇਰੇ ਨੂੰ ਜਿਹੜਾ ਸਵਰਗੋ ਹੈ ਪਹਿਨ ਲਈਏ,
3ਤਾਂ ਜੋ ਉਸ ਨੂੰ ਪਹਿਨਣ ਤੋਂ ਬਾਅਦ, ਅਸੀਂ ਨੰਗੇ ਨਾ ਪਾਏ ਜਾਈਏ।