7ਸੱਚਿਆਈ ਦੇ ਬਚਨ ਤੋਂ, ਪਰਮੇਸ਼ਵਰ ਦੀ ਸਮਰੱਥਾ ਤੋਂ, ਧਾਰਮਿਕਤਾ ਦੇ ਹਥਿਆਰਾਂ ਨਾਲ ਜੋ ਸੱਜੇ ਅਤੇ ਖੱਬੇ ਹੱਥ ਵਿੱਚ ਹਨ;
8ਆਦਰ ਅਤੇ ਨਿਰਾਦਰ ਨਾਲ, ਪ੍ਰਸ਼ੰਸਾ ਅਤੇ ਨਿੰਦਾ ਨਾਲ, ਛਲ ਕਰਨ ਵਾਲੇ ਜਿਹੇ ਸਮਝੇ ਜਾਂਦੇ, ਫਿਰ ਵੀ ਸੱਚੇ ਹਾਂ;
9ਅਸੀਂ ਤੁੱਛ ਸਮਝੇ ਜਾਂਦੇ ਹਾਂ ਫਿਰ ਵੀ ਉਜਾਗਰ ਹਾਂ; ਮਰੇ ਹੋਏ ਸਮਝੇ ਜਾਂਦੇ ਹਾਂ ਵੇਖੋ ਫਿਰ ਵੀ ਜਿਉਂਦੇ ਹਾਂ; ਸਜ਼ਾ ਦਿੱਤੀ ਜਾਂਦੀ ਹੈ ਪਰ ਜਾਨੋਂ ਨਹੀਂ ਮਾਰੇ ਜਾਂਦੇ;
10ਦੁਖੀ ਜਿਹੇ ਹਾਂ, ਪਰ ਫਿਰ ਵੀ ਆਨੰਦ ਕਰਦੇ ਹਾਂ; ਗਰੀਬ ਹਾਂ, ਪਰ ਦੂਸਰਿਆ ਨੂੰ ਧਨੀ ਬਣਾਉਂਦੇ ਹਾਂ; ਕੰਗਾਲਾਂ ਵਰਗੇ ਹਾਂ ਪਰ ਸਭ ਕੁਝ ਦੇ ਮਾਲਕ ਹਾਂ।
11ਹੇ ਕੁਰਿੰਥੁਸ ਵਾਸੀਓ, ਅਸੀਂ ਖੁੱਲ ਕੇ ਤੁਹਾਡੇ ਨਾਲ ਗੱਲਾਂ ਕੀਤੀਆਂ ਹਨ, ਅਤੇ ਆਪਣੇ ਦਿਲਾਂ ਨੂੰ ਖੋਲ੍ਹ ਕੇ ਰੱਖ ਦਿੱਤਾ।