5ਕੋਰੜੇ ਖਾਣ ਤੋਂ, ਕੈਦ ਤੋਂ, ਦੰਗੇ ਫਸਾਦਾ ਤੋਂ; ਅਣਥੱਕ ਮਿਹਨਤ ਤੋਂ, ਉਨੀਂਦਰੀ ਰਾਤਾ ਤੋਂ, ਅਤੇ ਵਰਤ ਤੋਂ;
6ਸ਼ੁੱਧਤਾ ਤੋਂ, ਗਿਆਨ ਤੋਂ, ਧੀਰਜ ਤੋਂ, ਦਿਆਲਗੀ ਤੋਂ, ਪਵਿੱਤਰ ਆਤਮਾ ਤੋਂ, ਨਿਸ਼ਕਪਟ ਪਿਆਰ ਤੋਂ;
7ਸੱਚਿਆਈ ਦੇ ਬਚਨ ਤੋਂ, ਪਰਮੇਸ਼ਵਰ ਦੀ ਸਮਰੱਥਾ ਤੋਂ, ਧਾਰਮਿਕਤਾ ਦੇ ਹਥਿਆਰਾਂ ਨਾਲ ਜੋ ਸੱਜੇ ਅਤੇ ਖੱਬੇ ਹੱਥ ਵਿੱਚ ਹਨ;
8ਆਦਰ ਅਤੇ ਨਿਰਾਦਰ ਨਾਲ, ਪ੍ਰਸ਼ੰਸਾ ਅਤੇ ਨਿੰਦਾ ਨਾਲ, ਛਲ ਕਰਨ ਵਾਲੇ ਜਿਹੇ ਸਮਝੇ ਜਾਂਦੇ, ਫਿਰ ਵੀ ਸੱਚੇ ਹਾਂ;
9ਅਸੀਂ ਤੁੱਛ ਸਮਝੇ ਜਾਂਦੇ ਹਾਂ ਫਿਰ ਵੀ ਉਜਾਗਰ ਹਾਂ; ਮਰੇ ਹੋਏ ਸਮਝੇ ਜਾਂਦੇ ਹਾਂ ਵੇਖੋ ਫਿਰ ਵੀ ਜਿਉਂਦੇ ਹਾਂ; ਸਜ਼ਾ ਦਿੱਤੀ ਜਾਂਦੀ ਹੈ ਪਰ ਜਾਨੋਂ ਨਹੀਂ ਮਾਰੇ ਜਾਂਦੇ;