2ਉਸ ਸੱਚ ਦੇ ਕਾਰਨ, ਜੋ ਸਾਡੇ ਵਿੱਚ ਵਾਸ ਕਰਦਾ ਹੈ ਅਤੇ ਸਦਾ ਸਾਡੇ ਨਾਲ ਰਹੇਗਾ:
3ਪਿਤਾ ਪਰਮੇਸ਼ਵਰ ਅਤੇ ਪਿਤਾ ਦੇ ਪੁੱਤਰ ਯਿਸ਼ੂ ਮਸੀਹ ਦੀ ਵੱਲੋਂ ਕਿਰਪਾ, ਦਯਾ ਅਤੇ ਸ਼ਾਂਤੀ ਸਾਡੇ ਨਾਲ ਸੱਚਾਈ ਅਤੇ ਪਿਆਰ ਵਿੱਚ ਬਣੀ ਰਹੇਗੀ।
4ਮੈਨੂੰ ਤੁਹਾਡੇ ਕੁਝ ਬੱਚਿਆਂ ਬਾਰੇ ਜਾਣਕੇ ਬਹੁਤ ਖੁਸ਼ੀ ਹੈ ਕਿ ਉਹ ਸੱਚਿਆਈ ਵਿੱਚ ਠੀਕ ਉਵੇਂ ਚੱਲ ਰਹੇ ਹਨ ਜਿਵੇਂ ਪਿਤਾ ਨੇ ਸਾਨੂੰ ਆਦੇਸ਼ ਦਿੱਤਾ ਸੀ।
5ਅਤੇ ਹੁਣ, ਹੇ ਪਿਆਰੀ ਔਰਤ, ਸਾਨੂੰ ਇੱਕ-ਦੂਜੇ ਨੂੰ ਪਿਆਰ ਕਰਨਾ ਚਾਹੀਦਾ ਹੈ। ਇਹ ਮੈਂ ਕੋਈ ਨਵੀਂ ਆਗਿਆ ਨਹੀਂ ਲਿਖ ਰਿਹਾ, ਪਰ ਓਹੀ ਜੋ ਸ਼ੁਰੂ ਤੋਂ ਸਾਨੂੰ ਮਿਲੀ ਹੈ।
6ਅਤੇ ਇਹ ਪਿਆਰ ਹੈ: ਕਿ ਅਸੀਂ ਉਸ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਚੱਲੀਏ। ਜਿਵੇਂ ਕਿ ਤੁਸੀਂ ਸ਼ੁਰੂ ਤੋਂ ਸੁਣਿਆ ਹੈ, ਉਸ ਦਾ ਹੁਕਮ ਹੈ ਕਿ ਤੁਹਾਨੂੰ ਪਿਆਰ ਵਿੱਚ ਚੱਲਣਾ ਚਾਹੀਦਾ ਹੈ।