1ਬਜ਼ੁਰਗ ਵੱਲੋਂ, ਪਰਮੇਸ਼ਵਰ ਦੁਆਰਾ ਚੁਣੀ ਗਈ ਔਰਤ ਅਤੇ ਉਸ ਦੇ ਬੱਚਿਆਂ ਲਈ, ਜਿਨ੍ਹਾਂ ਨੂੰ ਮੈਂ ਅਸਲ ਵਿੱਚ ਪਿਆਰ ਕਰਦਾ ਹਾਂ ਅਤੇ ਮੈਂ ਹੀ ਨਹੀਂ, ਬਲਕਿ ਉਹ ਸਾਰੇ ਵੀ ਜੋ ਸੱਚ ਨੂੰ ਜਾਣਦੇ ਹਨ।
2ਉਸ ਸੱਚ ਦੇ ਕਾਰਨ, ਜੋ ਸਾਡੇ ਵਿੱਚ ਵਾਸ ਕਰਦਾ ਹੈ ਅਤੇ ਸਦਾ ਸਾਡੇ ਨਾਲ ਰਹੇਗਾ:
3ਪਿਤਾ ਪਰਮੇਸ਼ਵਰ ਅਤੇ ਪਿਤਾ ਦੇ ਪੁੱਤਰ ਯਿਸ਼ੂ ਮਸੀਹ ਦੀ ਵੱਲੋਂ ਕਿਰਪਾ, ਦਯਾ ਅਤੇ ਸ਼ਾਂਤੀ ਸਾਡੇ ਨਾਲ ਸੱਚਾਈ ਅਤੇ ਪਿਆਰ ਵਿੱਚ ਬਣੀ ਰਹੇਗੀ।
4ਮੈਨੂੰ ਤੁਹਾਡੇ ਕੁਝ ਬੱਚਿਆਂ ਬਾਰੇ ਜਾਣਕੇ ਬਹੁਤ ਖੁਸ਼ੀ ਹੈ ਕਿ ਉਹ ਸੱਚਿਆਈ ਵਿੱਚ ਠੀਕ ਉਵੇਂ ਚੱਲ ਰਹੇ ਹਨ ਜਿਵੇਂ ਪਿਤਾ ਨੇ ਸਾਨੂੰ ਆਦੇਸ਼ ਦਿੱਤਾ ਸੀ।