14ਵੇਖੋ, ਅੱਗ ਸਵਰਗ ਤੋਂ ਉਤਰੀ ਅਤੇ ਪਹਿਲੇ ਦੋ ਸਰਦਾਰਾਂ ਅਤੇ ਉਹਨਾਂ ਦੇ ਪੰਜਾਹਾਂ ਨੂੰ ਭਸਮ ਕਰ ਗਈ। ਪਰ ਹੁਣ ਮੇਰੀ ਜ਼ਿੰਦਗੀ ਤੁਹਾਡੀ ਨਿਗਾਹ ਵਿੱਚ ਬਹੁਮੁੱਲੀ ਹੋਵੇ!”
15ਯਾਹਵੇਹ ਦੇ ਦੂਤ ਨੇ ਏਲੀਯਾਹ ਨੂੰ ਆਖਿਆ, “ਉਸ ਦੇ ਨਾਲ ਹੇਠਾਂ ਜਾ। ਉਸ ਤੋਂ ਨਾ ਡਰ।” ਇਸ ਲਈ ਏਲੀਯਾਹ ਉੱਠਿਆ ਅਤੇ ਉਸਦੇ ਨਾਲ ਰਾਜੇ ਕੋਲ ਗਿਆ।
16ਉਸ ਨੇ ਰਾਜੇ ਨੂੰ ਕਿਹਾ, “ਯਾਹਵੇਹ ਇਹ ਆਖਦਾ ਹੈ ਕਿ ਤੂੰ ਏਕਰੋਨ ਦੇ ਦੇਵਤੇ ਬਾਲ-ਜ਼ਬੂਬ ਦੇ ਕੋਲ ਪੁੱਛਣ ਲਈ ਸੰਦੇਸ਼ਵਾਹਕ ਭੇਜੇ ਹਨ, ਇਸ ਲਈ ਕਿ ਇਸਰਾਏਲ ਵਿੱਚ ਕੋਈ ਪਰਮੇਸ਼ਵਰ ਨਹੀਂ ਹੈ ਜਿਸ ਕੋਲੋ ਤੂੰ ਗੱਲ ਪੁੱਛ ਸਕੇ? ਕਿਉਂਕਿ ਤੂੰ ਇਹ ਕੀਤਾ ਹੈ, ਇਸ ਲਈ ਤੂੰ ਇਸ ਬਿਸਤਰੇ ਤੋਂ ਕਦੇ ਨਹੀਂ ਉੱਠੇਗਾ ਜਿਸ ਤੇ ਤੂੰ ਲੇਟਿਆ ਹੈ। ਪਰ ਜ਼ਰੂਰ ਮਰ ਜਾਵੇਗਾ!”
17ਇਸ ਲਈ ਅਹਜ਼ਯਾਹ ਯਾਹਵੇਹ ਦੇ ਬਚਨ ਦੇ ਅਨੁਸਾਰ ਮਰ ਗਿਆ ਜੋ ਏਲੀਯਾਹ ਨੇ ਬੋਲਿਆ ਸੀ। ਕਿਉਂਕਿ ਅਹਜ਼ਯਾਹ ਦਾ ਕੋਈ ਪੁੱਤਰ ਨਹੀਂ ਸੀ, ਯਹੂਦਾਹ ਦੇ ਰਾਜੇ ਯਹੋਸ਼ਾਫ਼ਾਟ ਦੇ ਪੁੱਤਰ ਯਹੋਰਾਮ ਦੇ ਰਾਜ ਦੇ ਦੂਜੇ ਸਾਲ ਯਹੋਰਾਮ ਉਸ ਤੋਂ ਬਾਅਦ ਰਾਜਾ ਬਣਿਆ।
18ਅਹਜ਼ਯਾਹ ਦੇ ਰਾਜ ਦੀਆਂ ਹੋਰ ਸਾਰੀਆਂ ਘਟਨਾਵਾਂ ਅਤੇ ਜੋ ਕੁਝ ਉਸ ਨੇ ਕੀਤਾ, ਉਹ ਸਭ ਇਸਰਾਏਲ ਦੇ ਰਾਜਿਆਂ ਦੇ ਇਤਿਹਾਸ ਦੀ ਪੋਥੀ ਵਿੱਚ ਦਰਜ ਹੈ।