2 ਰਾਜਿਆਂ 1

ਅਹਜ਼ਯਾਹ ਦੇ ਰਾਜ ਦੀਆਂ ਹੋਰ ਸਾਰੀਆਂ ਘਟਨਾਵਾਂ ਅਤੇ ਜੋ ਕੁਝ ਉਸ ਨੇ ਕੀਤਾ, ਉਹ ਸਭ ਇਸਰਾਏਲ ਦੇ ਰਾਜਿਆਂ ਦੇ ਇਤਿਹਾਸ ਦੀ ਪੋਥੀ ਵਿੱਚ ਦਰਜ ਹੈ।

2 Kings 1:18 (UKJV) Now the rest of the acts of Ahaziah which he did, are they not written in the book of the chronicles of the kings of Israel?

16ਉਸ ਨੇ ਰਾਜੇ ਨੂੰ ਕਿਹਾ, “ਯਾਹਵੇਹ ਇਹ ਆਖਦਾ ਹੈ ਕਿ ਤੂੰ ਏਕਰੋਨ ਦੇ ਦੇਵਤੇ ਬਾਲ-ਜ਼ਬੂਬ ਦੇ ਕੋਲ ਪੁੱਛਣ ਲਈ ਸੰਦੇਸ਼ਵਾਹਕ ਭੇਜੇ ਹਨ, ਇਸ ਲਈ ਕਿ ਇਸਰਾਏਲ ਵਿੱਚ ਕੋਈ ਪਰਮੇਸ਼ਵਰ ਨਹੀਂ ਹੈ ਜਿਸ ਕੋਲੋ ਤੂੰ ਗੱਲ ਪੁੱਛ ਸਕੇ? ਕਿਉਂਕਿ ਤੂੰ ਇਹ ਕੀਤਾ ਹੈ, ਇਸ ਲਈ ਤੂੰ ਇਸ ਬਿਸਤਰੇ ਤੋਂ ਕਦੇ ਨਹੀਂ ਉੱਠੇਗਾ ਜਿਸ ਤੇ ਤੂੰ ਲੇਟਿਆ ਹੈ। ਪਰ ਜ਼ਰੂਰ ਮਰ ਜਾਵੇਗਾ!”

17ਇਸ ਲਈ ਅਹਜ਼ਯਾਹ ਯਾਹਵੇਹ ਦੇ ਬਚਨ ਦੇ ਅਨੁਸਾਰ ਮਰ ਗਿਆ ਜੋ ਏਲੀਯਾਹ ਨੇ ਬੋਲਿਆ ਸੀ। ਕਿਉਂਕਿ ਅਹਜ਼ਯਾਹ ਦਾ ਕੋਈ ਪੁੱਤਰ ਨਹੀਂ ਸੀ, ਯਹੂਦਾਹ ਦੇ ਰਾਜੇ ਯਹੋਸ਼ਾਫ਼ਾਟ ਦੇ ਪੁੱਤਰ ਯਹੋਰਾਮ ਦੇ ਰਾਜ ਦੇ ਦੂਜੇ ਸਾਲ ਯਹੋਰਾਮ ਉਸ ਤੋਂ ਬਾਅਦ ਰਾਜਾ ਬਣਿਆ।

18ਅਹਜ਼ਯਾਹ ਦੇ ਰਾਜ ਦੀਆਂ ਹੋਰ ਸਾਰੀਆਂ ਘਟਨਾਵਾਂ ਅਤੇ ਜੋ ਕੁਝ ਉਸ ਨੇ ਕੀਤਾ, ਉਹ ਸਭ ਇਸਰਾਏਲ ਦੇ ਰਾਜਿਆਂ ਦੇ ਇਤਿਹਾਸ ਦੀ ਪੋਥੀ ਵਿੱਚ ਦਰਜ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.